ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ

ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ

ਡਾ. ਅੱਤਰੀ ਬਲੱਡ ਬੈਂਕ ਮੋਗਾ ਵਿੱਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਰੂਰਲ ਐਨ.ਜੀ.ਓ. ਨੇ ਲਗਾਇਆ ਖੂਨਦਾਨ ਕੈਂਪ

ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਲੋੜ ਪੈਣ ਤੇ ਇਸ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ । ਇਸ ਲਈ ਲੋੜਵੰਦਾਂ ਲਈ ਖੂਨਦਾਨ ਕਰਨ ਵਾਲੇ ਸਮਾਜ ਦੇ ਅਸਲੀ ਹੀਰੋ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਮੋਗਾ ਦੇ ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਨੇ ਰੂਰਲ ਐਨ.ਜੀ.ਓ. ਮੋਗਾ ਵੱਲੋਂ ਬਲੱਡ ਬੈਂਕ ਮੋਗਾ ਵਿੱਚ ਖੂਨ ਦੀ ਘਾਟ ਦੇ ਮੱਦੇਨਜ਼ਰ ਸਿਵਲ ਹਸਪਤਾਲ ਮੋਗਾ ਵਿੱਚ ਲਗਵਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਬਲੱਡ ਬੈਂਕ ਮੋਗਾ ਵਿੱਚ ਖੂਨ ਦੀ ਬਹੁਤ ਕਿੱਲ•ਤ ਆ ਰਹੀ ਸੀ, ਜਿਸ ਕਾਰਨ ਐਮਰਜੰਸੀ ਮਰੀਜਾਂ, ਗਰਭਵਤੀ ਔਰਤਾਂ, ਕੈਂਸਰ, ਕਾਲਾ ਪੀਲੀਆ ਅਤੇ ਥੈਲੀਸੀਮੀਆ ਆਦਿ ਦੇ ਮਰੀਜਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਸ ਨੂੰ ਦੇਖਦਿਆਂ ਰੂਰਲ ਐਨ.ਜੀ.ਓ. ਵੱਲੋਂ ਖੂਨਦਾਨ ਕੈਂਪ ਦਾ ਉਦਮ ਕੀਤਾ ਗਿਆ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ•ੀ ਹੈ । ਇਸ ਮੌਕੇ ਈ.ਟੀ.ਟੀ. ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਖੂਨਦਾਨ ਕਰਨ ਉਪੰਰਤ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦਿਆਂ ਸਭ ਨੂੰ ਇਸ ਪੁੰਨ ਦੇ ਕੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜੋਰੀ ਨਹੀਂ ਆਉਂਦੀ ਤੇ ਇੱਕ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਬਲੱਡ ਬੈਂਕ ਵੱਲੋਂ ਕੈਂਸਰ,  ਥੈਲੀਸੀਮੀਆ, ਐਚ.ਆਈ.ਵੀ., ਗਰਭਵਤੀ ਔਰਤਾਂ ਅਤੇ ਐਮਰਜੰਸੀ ਮਰੀਜਾਂ ਨੂੰ ਬਿਲਕੁਲ ਮੁਫਤ ਅਤੇ ਲਾਜ਼ਮੀ ਖੂਨ ਦਿੱਤਾ ਜਾਂਦਾ ਹੈ, ਇਸ ਲਈ ਬਲੱਡ ਬੈਂਕ ਵਿੱਚੋਂ ਖੂਨ ਖਤਮ ਹੋਣ ਨਾਲ ਇਹਨਾਂ ਮਰੀਜਾਂ ਦੀ ਜਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ । ਉਹਨਾਂ ਖੂਨਦਾਨੀਆਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਰਟੀਫਿਕੇਟ ਅਤੇ ਬੈਜ਼ ਲਗਾ ਕੇ ਸਨਮਾਨਿਤ ਵੀ ਕੀਤਾ । ਇਸ ਕੈਂਪ ਵਿੱਚ ਕੁੱਲ 93 ਮਰਦਾਂ ਅਤੇ ਔਰਤਾਂ ਵੱਲੋਂ ਖੂਨਦਾਨ ਕੀਤਾ ਗਿਆ । ਰੂਰਲ ਐਨ.ਜੀ.ਓ. ਮੋਗਾ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ, ਗੋਕਲ ਚੰਦ ਬੁੱਘੀਪੁਰਾ, ਬਲੱਡ ਪ੍ਰੋਜੈਕਟ ਇੰ: ਦਵਿੰਦਰਜੀਤ ਸਿੰਘ ਗਿੱਲ, ਕੇਵਲ ਕ੍ਰਿਸ਼ਨ, ਗੁਰਚਰਨ ਸਿੰਘ ਰਾਜੂ ਪੱਤੋ, ਗਗਨਦੀਪ ਟੰਡਨ, ਅਵਤਾਰ ਸਿੰਘ ਘੋਲੀਆ, ਵਰਿੰਦਰ ਸਿੰਘ ਭੇਖਾ, ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ, ਸੁਖਦੇਵ ਸਿੰਘ ਬਰਾੜ, ਗੁਰਬਚਨ ਸਿੰਘ ਗਗੜਾ, ਜਗਤਾਰ ਸਿੰਘ ਜਾਨੀਆਂ, ਹਰਭਿੰਦਰ ਸਿੰਘ ਜਾਨੀਆਂ, ਗੁਰਮੀਤ ਸਿੰਘ ਸਹੋਤਾ, ਸਹਾਰਾ ਕਲੱਬ ਜੀਰਾ ਤੋਂ ਨਛੱਤਰ ਸਿੰਘ, ਨਵਦੀਪ ਸਿੰਘ ਕਰੀਰ, ਰਾਜਵਿੰਦਰ ਸਿੰਘ ਰੌਂਤਾ, ਜਗਰੂਪ ਸਿੰਘ ਸਰੋਆ, ਲਖਵਿੰਦਰ ਸਿੰਘ, ਸਿਕੰਦਰ ਅਲੀ ਮਹਿਰੋਂ, ਡਾ. ਕੁਲਦੀਪ ਸਿੰਘ ਲੰਢੇਕੇ, ਗਗਨਦੀਪ ਘੱਲਕਲਾਂ ਤੋਂ ਇਲਾਵਾ ਬਲੱਡ ਬੈਂਕ ਮੋਗਾ ਦੇ ਇੰਚਾਰਜ ਡਾ. ਸੁਮੀ ਗੁਪਤਾ, ਐਮ.ਐਲ.ਟੀ. ਸਟੀਫਨ ਸਿੱਧੂ, ਜੋਬਨਵੰਤ ਸਿੰਘ, ਬਿਨੈ ਕੁਮਾਰ ਆਦਿ ਹਾਜਰ ਸਨ ।

Related posts

Leave a Comment