ਸੁਖਜਿੰਦਰ ਸਿੰਘ ਰਾਜੂ ਨਮਿੱਤ ਸ਼ਰਧਾਂਜਲੀ ਸਮਾਰੋਹ ਭਲਕੇ

ਸੁਖਜਿੰਦਰ ਸਿੰਘ ਰਾਜੂ ਨਮਿੱਤ ਸ਼ਰਧਾਂਜਲੀ ਸਮਾਰੋਹ ਭਲਕੇ

ਮਿੱਠ ਬੋਲੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸੁਖਜਿੰਦਰ ਸਿੰਘ ਰਾਜੂ ਰਾਮੂੰਵਾਲੀਆ, ਜੋ ਪਿਛਲੇ ਦਿਨੀਂ ਅਚਾਨਕ ਵਿਛੋੜਾ ਦੇ ਗਏ ਸਨ। ਉਨਾਂ ਨਮਿੱਤ ਪਾਠ ਦਾ ਭੋਗ ਤੇ ਅੰਿਤਮ ਅਰਦਾਸ ਭਲਕੇ 20 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਬੀਬੀ ਜਾਨਕੀ, ਗਿੱਲ ਰੋਡ ਮੋਗਾ ਵਿਖੇ ਹੋ ਰਹੀ ਹੈ। ਇਹ ਜਾਣਕਾਰੀ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਦਿੰਦਿਆਂ ਦੱਸਿਆ ਕਿ ਸੁਖਜਿੰਦਰ ਰਾਜੂ ਦੇ ਜਾਣ ਨਾਲ ਸਮਾਜ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸ ਦੀ ਘਾਟ ਹਮੇਸ਼ਾਂ ਦਿਲਾਂ ‘ਚ ਰੜਕਦੀ ਰਹੇਗੀ। ਇਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਗੈਰ ਰਾਜਨੀਤਿਕ ਪਾਰਟੀਆਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਵਰਨਕਾਰ ਸੰਘ ਦੇ ਪ੍ਰਧਾਨ ਬਲਵੀਰ ਸਿੰਘ ਰਾਮੂੰਵਾਲੀਆ ਨੇ ਇਲਾਕਾ ਵਾਸੀਆਂ ਨੂੰ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚ ਦੀ ਅਪੀਲ ਕੀਤੀ।

Related posts

Leave a Comment