ਭੈਣਾਂ ਨੇ ਪਾਰਕ ਨੂੰ ਟਵਿਸਟਰ ਭੇਂਟ ਕੀਤਾ

ਭੈਣਾਂ ਨੇ ਪਾਰਕ ਨੂੰ ਟਵਿਸਟਰ ਭੇਂਟ ਕੀਤਾ

ਮੋਗਾ, ਲਾਇਲਪੁਰ ਰੇਲਵੇ ਪਾਰਕ, ਪ੍ਰੇਮ ਨਗਰ ਵਾਰਡ ਨੰ. 15 ਵਿਚ ਅੱਜ ਔਰਤਾਂ ਨੇ ਪਾਰਕ ਨੂੰ ਟਵਿਸਟਰ ਭੇਂਟ ਕੀਤਾ। ਜ਼ਿਕਰਯੋਗ ਹੈ ਕਿ ਇਸ ਪਾਰਕ ਵਿਚ ਸਵੇਰੇ ਤੇ ਸ਼ਾਮ ਨੂੰ ਬਹੁਤ ਰੌਣਕ ਲੱਗਦੀ ਹੈ। ਸਵੇਰ ਸਮੇਂ ਬੀਬੀਆਂ, ਭੈਣਾਂ, ਬਜ਼ੁਰਗ, ਨੌਜਵਾਨ ਤੇ ਬੱਚੇ ਸੈਰ ਕਰਦੇ ਹਨ। ਪਾਰਕ ਵਿਚ ਬੱਚਿਆਂ ਲਈ ਝੂਲੇ ਵੀ ਲਾਏ ਗਏ ਹਨ। ਬੈਠਣ ਵਾਸਤੇ ਟੇਬਲ ਤੇ ਸਾਰੇ ਪਾਸੇ ਹਰਿਆਲੀ ਹੈ। ਭੈਣਾਂ ਨੇ ਪਾਰਕ ਵਿਚ ਪਹਿਲਾਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਅੱਗੇ ਵੀ ਪਾਰਕ ਵਿਚ ਆਪਣਾ ਯੋਗਦਾਨ ਕਰਦੇ ਰਹਾਂਗੇ। ਭੈਣ ਹਰਜੀਤ ਕੌਰ, ਬੀਬੀ ਸਤਵੰਤ ਕੌਰ, ਹਰਕੀਰਤ ਕੌਰ, ਕੰਚਨ ਕੰਡਾ, ਵੀਨਾ, ਅਨੀਤਾ, ਸੁਨੀਤਾ, ਸਪਨਾ, ਪਰਮਿੰਦਰ, ਨੀਲਮ ਸਾਰਿਆਂ ਭੈਣਾਂ ਦਾ ਪਾਰਕ ਵਿਚ ਬਹੁਤ ਵੱਡਾ ਯੋਗਦਾਨ ਹੈ। ਪ੍ਰਧਾਨ ਜਗਰਾਜ ਕੰਡਾ ਤੇ ਚੇਅਰਮੈਨ ਪ੍ਰੇਮ ਚੰਦ ਨੇ ਸਾਰੀਆਂ ਭੈਣਾਂ ਦਾ ਇਸ ਯੋਗਦਾਨ ਬਦਲੇ ਤਹਿ ਦਿਲੋਂ ਧੰਨਵਾਦ ਕੀਤਾ।

Related posts

Leave a Comment