ਰਾਸ਼ਟਰੀ ਪੰਚਾਇਤ ਰਾਜ ਦਿਵਸ ‘ਤੇ ਨਿਹਾਲ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਸਨਮਾਨਤ

ਰਾਸ਼ਟਰੀ ਪੰਚਾਇਤ ਰਾਜ ਦਿਵਸ ‘ਤੇ ਨਿਹਾਲ ਸਿੰਘ ਵਾਲਾ ਦੀਆਂ ਦੋ ਪੰਚਾਇਤਾਂ ਸਨਮਾਨਤ
ਰਣਸੀਂਹ ਤੇ ਰਣੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ : ਬਰਾੜ

ਰਾਸ਼ਟਰੀ ਪੰਚਾਇਤੀ ਰਾਜ ਦਿਵਸ ਤੇ ਸਰਕਾਰ ਵੱਲੋਂ ਮੋਗਾ ਜਿਲ੍ਹੇ ਦੀਆਂ 31 ਪੰਚਾਇਤਾਂ ਚੁਣੀਆਂ ਹਨ ਜਿਨ੍ਹਾਂ ਵਿੱਚ ਨਿਹਾਲ ਸਿੰਘ ਵਾਲਾ ਤਹਿਸੀਲ ਦੀਆਂ ਦੋ ਪੰਚਾਇਤਾਂ ਰਣੀਆਂ ਤੇ ਰਣਸੀਂਹ ਕਲਾਂ ਨੂੰ ਸਨਮਾਨਤ ਕੀਤਾ ਗਿਆ। ਬੀਡੀਪੀਓ ਕ੍ਰਿਪਾਲ ਸਿੰਘ ਬਰਾੜ ਨੇ ਰਣਸੀਂਹ ਕਲਾਂ ਤੇ ਰਣੀਆਂ ਦੀਆਂ ਪੰਚਾਇਤਾਂ ਨੂੰ ਸਨਮਾਨ ਕਰਨ ਸਮੇਂ ਆਯੋਜਿਤ ਸਮਾਗਮ ਸਮੇਂ ਸਨਮਾਨਿਤ ਕਰਦਿਆਂ ਮੁਬਾਰਕਵਾਦ ਦਿੱਤੀ। ਉਨ੍ਹਾਂ ਰਣਸੀਂਹ ਕਲਾਂ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਦੀ ਅਗਵਾਈ ਵਿੱਚ ਪਿੰਡ ਦੀ ਅਜਿਹੀ ਦਿੱਖ ਬਣਾਈ ਹੈ ਕਿ ਵਿਦੇਸ਼ ਦਾ ਭੁਲੇਖਾ ਪੈਂਦਾ ਹੈ। ਰਣਸੀਂਹ ਪਿੰਡ ਨੂੰ ਵੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਹਨ ਅਤੇ ਉੱਦਮੀ ਸਰਪੰਚ ਦੀਆਂ ਸਿਫ਼ਤਾਂ ਕਰਦੇ ਹਨ। ਬਰਾੜ ਨੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਰਣੀਆਂ ਤੇ ਰਣਸੀਂਹ ਦੇ ਮਾਡਲ ਬਣੇ ਪਿੰਡਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਉਨ੍ਹਾਂ ਦੇ ਪਿੰਡ ਨੂੰ ਭਾਰਤ ਸਰਕਾਰ ਦਾ ਸਨਮਾਨ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਪਿੰਡ ਅਤੇ ਦੇਸ਼ ਵਿਦੇਸ਼ ਵਸਦੇ ਸ਼ੁੱਭ-ਇੱਛਕ ਲੋਕਾਂ ਦੇ ਯੋਗਦਾਨ ਕਰਕੇ ਹੀ ਰਣਸੀਂਹ ਕਲਾਂ ਚੰਗੇ ਤੇ ਮਾਡਲ ਪਿੰਡਾਂ ਦੀ ਗਿਣਤੀ ਵਿੱਚ ਆ ਰਿਹਾ ਹੈ। ਇਸ ਸਮੇਂ ਬੂਟਾ ਸਿੰਘ ਬਰਾੜ ਸਮਾਜ ਸਿੱਖਿਆ ਅਫ਼ਸਰ, ਗੁਰਭੇਜ ਸਿੰਘ ਨਰੇਗਾ ਅਧਿਕਾਰੀ , ਕੁਲਵਿੰਦਰ ਸਿੰਘ, ਚਰਨਜੀਤ ਕੌਰ ਸਮੇਤ ਪਿੰਡ ਤੇ ਇਲਾਕੇ ਦੇ ਪਤਵੰਤੇ ਮੌਜੂਦ ਸਨ।

Related posts

Leave a Comment