ਐਮ.ਐਲ.ਏ. ਡਾ. ਹਰਜੋਤ ਨੇ ਪਾਵਰ ਗ੍ਰਿਡ ਵਿੱਚ ਲਗਾਇਆ ਯਾਦਗਾਰੀ ਪੌਦਾ

ਐਮ.ਐਲ.ਏ. ਡਾ. ਹਰਜੋਤ ਨੇ ਪਾਵਰ ਗ੍ਰਿਡ ਵਿੱਚ ਲਗਾਇਆ ਯਾਦਗਾਰੀ ਪੌਦਾ

ਮੋਗਾ, (ਜਗਮੋਹਨ ਸ਼ਰਮਾ) : ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆਂ ਨੇ ਸੀ.ਐਸ.ਆਰ. ਪ੍ਰੋਗਰਾਮ ਪਾਵਰ ਗ੍ਰਿਡ ਸਿੰਘਾਂਵਾਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ਼ ਇੰਡੀਆਂ ਨੇ ਸਿਵਲ ਹਸਪਤਾਲ ਨੂੰ ਮਰੀਜ਼ਾਂ ਦੀ ਸਹੂਲਤ ਲਈ ਮੈਡੀਕਲ ਉਪਕਰਣ ਪ੍ਰਦਾਨ ਕੀਤੇ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪਾਵਰ ਗ੍ਰਿਡ ਸਿੰਘਾਂਵਾਲਾ ਦੇ ਡੀ.ਜੀ.ਐਮ. ਪ੍ਰਕਾਸ਼ ਵਿਸ਼ਵਾਸ ਨੇ ਦੱਸਿਆ ਕਿ ਸੀ.ਐਸ.ਆਰ. ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਨੂੰ 200 ਕੰਬਲ, 200 ਬੈੱਡ ਸ਼ੀਟਾਂ, 10 ਟ੍ਰਾਲੀਆਂ, 10 ਵੀਲ ਚੇਅਰਾਂ, 5 ਸੰਕਸ਼ਨ ਮਸ਼ੀਨਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪਾਵਰ ਗ੍ਰਿਡ ਵਿੱਚ ਇੱਕ ਯਾਦਗਾਰੀ ਪੌਦਾ ਲਗਾਇਆ ਗਿਆ ਅਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆਂ ਵਲੋਂ ਸੀ.ਐਸ.ਆਰ. ਪ੍ਰੋਗਰਾਮ ਤਹਿਤ ਸਮੇਂ ਸਮੇਂ ਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਦੀਆਂ ਹਨ ਅਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜੋਕਿ ਪ੍ਰਸੰਸ਼ਾਯੋਗ ਹੈ। ਇਸ ਮੌਕੇ ਤੇ ਡੀ.ਜੀ.ਐਮ. ਪ੍ਰਕਾਸ਼ ਵਿਸ਼ਵਾਸ ਨੇ ਮੁੱਖ ਮਹਿਮਾਨ ਡਾ.  ਹਰਜੋਤ ਕਮਲ ਦਾ ਧੰਨਵਾਦ ਕੀਤਾ ਅਤੇ ਸਿੰਘਾਂਵਾਲਾ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਾਂ ਦੇ ਸਹਿਯੋਗ ਨਾਲ ਹੀ ਸੀ.ਐਸ.ਆਰ. ਪ੍ਰੋਗਰਾਮ ਸੰਪੂਰਨ ਹੋਇਆ ਹੈ।

Related posts

Leave a Comment