ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਨੇ ਕੀਤਾ ਕਈ ਪਿੰਡਾਂ ਦਾ ਦੌਰਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਨੇ ਕੀਤਾ ਕਈ ਪਿੰਡਾਂ ਦਾ ਦੌਰਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਨੇ ਅੱਜ ਮੋਗੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਹ ਪਿੰਡ ਚੁੱਘਾ ਖੁਰਦ ਪਹੁੰਚੇ ਜਿਥੇ ਉਨਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਵਾਲੀ ਜਗਾ ‘ਤੇ ਪਹੁੰਚ ਕੇ ਉਸ ਜਗਾ ਦਾ ਜ਼ਾਇਜ਼ਾ ਲਿਆ। ਇਸ ਤੋਂ ਬਾਅਦ ਉਨਾਂ ਨੇ ਪਿੰਡ ਦੇ ਦੋ ਚਸ਼ਮਦੀਦ ਨਾਲ ਮੁਲਾਕਾਤ ਕਰਕੇ ਉਨਾਂ ਦੇ ਬਿਆਨ ਕਲਮਬੱਧ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਕਰੀਬ 122 ਜਗਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਹੋਈ ਹੈ, ਜਿਸ ਵਿਚੋਂ ਕਰੀਬ 90 ਪਿੰਡਾਂ ਵਿਚ ਜਾ ਕੇ ਉਨਾਂ ਨੇ ਸਬੰਧਿਤ ਲੋਕਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨਾਂ ਕਿਹਾ ਕਿ ਬਾਕੀ ਰਹਿ ਗਏ ਪਿੰਡਾਂ ‘ਚੋਂ ਵੀ ਸਬੰਧਿਤ ਲੋਕਾਂ ਦੇ ਬਿਆਨ ਦਰਜ ਕਰਕੇ ਰਿਪੋਰਟ ਪੰਜਾਬ ਸਰਕਾਰ ਨੂੰ ਜਲਦ ਸੌਂਪ ਦਿਤੀ ਜਾਵੇਗੀ। ਜਸਟਿਸ ਰਣਜੀਤ ਸਿੰਘ ਨੇ ਅੱਜ ਪਿੰਡ ਚੁੱਘਾ ਖੁਰਦ, ਰੋਡੇ, ਘੱਲ ਕਲਾਂ ਅਤੇ ਦੌਲਤਪੁਰਾ ਨੀਵਾਂ ਦਾ ਵੀ ਦੌਰਾ ਕੀਤਾ। ਮੌਕੇ ‘ਤੇ ਪਹੁੰਚੇ ਸ਼ਿਕਾਇਤ ਕਰਤਾ ਸੁਖਮੰਦਰ ਸਿੰਘ ਅਤੇ ਸਵਰਨ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ। ਆਪਣੇ ਬਿਆਨ ਦਰਜ ਕਰਾਉਣ ਲਈ ਪਹੁੰਚੇ ਲੋਕਾਂ ਨੇ ਜਾਂਚ ਵਿਚ ਦੇਰੀ ਹੋਣ ਕਾਰਨ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੁਲਸ ਦੇ ਕਈ ਉਚ ਅਧਿਕਾਰੀ ਅਤੇ ਪਿੰਡ ਵਾਸੀ ਸ਼ਾਮਿਲ ਸਨ। ਇਸੇ ਦੌਰਾਨ ਜਸਟਿਸ ਰਣਜੀਤ ਸਿੰਘ ਪਿੰਡ ਦੌਲਤਪੁਰਾ ਵਿਖੇ ਵੀ ਪਹੁੰਚੇ ਅਤੇ ਬਾਬਾ ਰੇਸ਼ਮ ਸਿੰਘ, ਬੋਹੜ ਸਿੰਘ, ਗੁਰਮੀਤ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ ਆਦਿ ਦੇ ਬਿਆਨ ਕਲਮਬੱਧ ਕੀਤੇ। ਪਿੰਡ ਦੇ ਲੋਕਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸੋਨੋ ਤੇ ਜਿਹੜਾ ਪਰਚਾ ਦਰਜ ਕੀਤਾ ਹੈ, ਉਸ ਦੀ ਦੁਬਾਰਾ ਇਨਕੁਆਰੀ ਕਰਵਾਈ ਜਾਵੇ, ਕਿਉਂਕਿ ਉਸ ਦਾ ਬੇਅਦਬੀ ਨਾਲ ਕੋਈ ਸਬੰਧ ਨਹੀਂ। ਇਸ ਮੌਕੇ ਤੇ ਉਨਾਂ ਨਾਲ ਐਸ.ਪੀ. ਵਜ਼ੀਰ ਸਿੰਘ ਖਹਿਰਾ, ਡੀ.ਐਸ.ਪੀ.ਕੇਸਰ ਸਿੰਘ, ਐਸ.ਐਚ.ਓ. ਜੇ.ਜੇ.ਅਟਵਾਲ, ਸਾਬਕਾ ਇੰਸਪੈਕਟਰ ਜਸਵਿੰਦਰ ਸਿੰਘ ਆਦਿ ਹਾਜਰ ਸਨ। ਬੂਟਾ ਸਿੰਘ ਦੌਲਤਪੁਰਾ, ਸਰਪੰਚ ਗੁਰਮੀਤ ਸਿੰਘ, ਗੁਰਜੰਟ ਸਿੰਘ ਮਾਨ, ਸਨੀ ਚਾਵਲ, ਅੰਗਰੇਜ਼ ਸਿੰਘ ਸਰਪੰਚ, ਡਾ. ਬਲਦੇਵ ਸਿੰਘ, ਜੋਗਿੰਦਰ ਸਿੰਘ ਬਰਾੜ, ਰਮੇਸ਼ ਲੂੰਬਾ ਤੇ ਰੌਸ਼ਨ ਨੇਤਾ ਤੇ ਸਮੂਹ ਗ੍ਰਾਮ ਪੰਚਾਇਤ ਨੇ ਜਸਟਿਸ ਰਣਜੀਤ ਸਿੰਘ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।

Related posts

Leave a Comment