ਪੰਜਾਬ ਸਰਕਾਰ ਦੀ ਪਹਿਲ ਕਿ ਭਟਕੇ ਨੌਜਵਾਨਾਂ ਦਾ ਮੁੜ ਵਸੇਬਾ ਕੀਤਾ ਜਾਵੇ : ਐਸ.ਐਸ.ਪੀ.

ਪੰਜਾਬ ਸਰਕਾਰ ਦੀ ਪਹਿਲ ਕਿ ਭਟਕੇ ਨੌਜਵਾਨਾਂ ਦਾ ਮੁੜ ਵਸੇਬਾ ਕੀਤਾ ਜਾਵੇ : ਐਸ.ਐਸ.ਪੀ.
ਰਿਸ਼ਤੇਦਾਰ ਤੇ ਪਿੰਡ ਵਾਸੀ ਗੋਲਡੀ ਨੂੰ ਪੇਸ਼ ਕਰਵਾਉਣ

ਮੋਗਾ, (ਨਿਊਜ਼ 24 ਸਰਵਿਸ) : ਪੰਜਾਬ ਸਰਕਾਰ ਨੇ ਤਹੱਈਆ ਕੀਤਾ ਹੈ ਕਿ ਭਟਕੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਕੇ ਉਨਾਂ ਦਾ ਮੁੜ ਵਸੇਬਾ ਕੀਤਾ ਜਾਵੇ ਤਾਂ ਕਿ ਰਾਜ ਵਿਚ ਅਮਨ ਸ਼ਾਂਤੀ ਬਰਕਰਾਰ ਰਹੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲੇ ਦੇ ਐਸ.ਐਸ.ਪੀ. ਰਾਜਜੀਤ ਸਿੰਘ ਨੇ ਢੁੱਡੀਕੇ ਵਿਖੇ ਲਾਲਾ ਲਾਜਪਤ ਰਾਏ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕੁਲਤਾਰ ਸਿੰਘ ਗੋਲਡੀ ਨੂੰ ਪੇਸ਼ ਕਰਵਾ ਕੇ ਘਰ ਵਾਪਸੀ ਕਰਵਾਵੇ। ਇੱਥੇ ਦੱਸਣਯੋਗ ਹੈ ਕਿ ਨਵੰਬਰ 2016 ‘ਚ ਨਾਭਾ ਜੇਲ ਬਰੇਕ ਕਾਂਡ ਦੇ ਜੇਲ ਤੋੜ ਭੱਜੇ ਸਾਰੇ ਦੋਸ਼ੀ ਵਿੱਕੀ ਗੌਂਡਰ ਸਮੇਤ 6-7 ਜਣੇ ਗੋਲਡੀ ਦੇ ਘਰ ਢੁੱਡੀਕੇ ਵਿਖੇ ਕੁਝ ਦਿਨ ਠਹਿਰੇ ਸਨ। ਐਸ.ਐਸ.ਪੀ. ਨੇ ਕਿਹਾ ਕਿ ਉਸ ਨੂੰ ਇੱਥੇ ਪੰਚਾਇਤ ਤੇ ਪਰਿਵਾਰਿਕ ਮੈਂਬਰ ਤੇ ਪੱਤਰਕਾਰਾਂ ਦੀ ਹਾਜਰੀ ਵਿਚ ਪੇਸ਼ ਕੀਤਾ ਜਾਵੇ। ਉਨਾਂ ਕਿਹਾ ਕਿ ਮੋਗਾ ਜਿਲੇ ਵਿਚ ਤਿੰਨ ਨਾਮੀ ਗੈਂਗਸਟਰ ਤੇ ਹੋਰ ਛੋਟੇ-ਮੋਟੇ ਹਮਾਇਤੀ ਮੁੱਖ ਧਾਰਾ ਵਿਚ ਆਉਣ ਤੇ ਆਪਣੀਆਂ ਜ਼ਿੰਦਗੀਆਂ ਬਰਬਾਦ ਨਾ ਕਰਨ। ਇਸ ਸਮੇਂ ਐਸ.ਪੀ. ਵਜੀਰ ਸਿੰਘ, ਥਾਣਾ ਮੁਖੀ ਰਵਿੰਦਰ ਸਿੰਘ, ਸਰਪੰਚ ਨਛੱਤਰ ਸਿੰਘ ਗਿੱਲ, ਜਸਦੀਪ ਗੋਰੀ, ਮੋਹਨ ਲਾਲ, ਨੰਬਰਦਾਰ ਇਕਬਾਲ ਸਿੰਘ, ਮਾ. ਰਾਜਜੰਗ ਸਿੰਘ, ਸਰਬਜੀਤ ਸਿੰਘ ਗਿੱਲ, ਗੋਲਡੀ ਦੇ ਮਾਸੜ ਤੇਜਾ ਸਿੰਘ ਵਹਿਣੀਵਾਲ, ਜੰਗੀਰ ਸਿੰਘ ਰੌਲੀ, ਸਰਵਣ ਸਿੰਘ ਵਹਿਣੀਵਾਲ ਆਦਿ ਹਾਜਰ ਸਨ।

Related posts

Leave a Comment