8 ਲੱਖ ਬੱਚਿਆਂ ਨੂੰ ਸਾਫ ਪਾਣੀ ਦੇਣ ਦੇ ਮਕਸਦ ਨਾਲ ਹੁਣ ਤੱਕ 1300 ਆਰ.ਓ. ਲਗਾਏ ਗਏ – ਡਾ. ਉਬਰਾਏ

8 ਲੱਖ ਬੱਚਿਆਂ ਨੂੰ ਸਾਫ ਪਾਣੀ ਦੇਣ ਦੇ ਮਕਸਦ ਨਾਲ ਹੁਣ ਤੱਕ 1300 ਆਰ.ਓ. ਲਗਾਏ ਗਏ – ਡਾ. ਉਬਰਾਏ
ਜਿਲੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਅੱਠ ਕਮਰਸ਼ੀਅਲ ਆਰ.ਓ. ਦਾ ਕੀਤਾ ਉਦਘਾਟਨ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਤੋਂ ਦੋ ਸਾਲ ਪਹਿਲਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਿਆਦਾ ਟੀ.ਡੀ.ਐਸ. ਵਾਲੇ ਇਲਾਕਿਆਂ ਵਿੱਚ ਅੱਠ ਲੱਖ ਬੱਚਿਆਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆਂ ਕਰਵਾਉਣ ਦਾ ਟੀਚਾ ਤੈਅ ਕੀਤਾ ਗਿਆ ਸੀ। ਇਸ ਸਕੀਮ ਅਧੀਨ ਸਕੂਲਾਂ ਵਿੱਚ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰ.ਓ. ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ 1300 ਦੇ ਕਰੀਬ ਆਰ.ਓ. ਲਗਾਏ ਜਾ ਚੁੱਕੇ ਹਨ, ਜਿਨਾਂ ਵਿੱਚੋਂ 1000 ਦੇ ਕਰੀਬ ਆਰ.ਓ. ਪੰਜਾਬ ਵਿੱਚ ਹੀ ਲਗਾਏ ਗਏ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਨੇ ਸਰਕਾਰੀ ਹਾਈ ਸਕੂਲ ਘੱਲਕਲਾਂ, ਘੋਲੀਆ ਕਲਾਂ, ਮਾੜੀ ਮੁਸਤਫਾ, ਸਰਕਾਰੀ ਪ੍ਰਾਇਮਰੀ ਸਕੂਲ ਮਾੜੀ ਮੁਸਤਫਾ ਅਤੇ ਸਰਕਾਰੀ ਸੀ.ਸੈ. ਸਕੂਲ ਲੜਕੇ ਅਤੇ ਲੜਕੀਆਂ ਬਾਘਾ ਪੁਰਾਣਾ ਵਿਖੇ ਅੱਠ ਕਮਰਸ਼ੀਅਲ ਆਰ.ਓ. ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸ. ਹਾ. ਸ. ਘੱਲਕਲਾਂ ਵਿੱਚ ਉਨਾਂ ਨੂੰ ਪ੍ਰਿ: ਹਰਜਿੰਦਰ ਸਿੰਘ ਢੰਡਾਲ, ਅਮਰ ਸਿੰਘ ਨੰਬਰਦਾਰ, ਡਾ. ਲੱਕੀ ਸ਼ਰਮਾ ਅਤੇ ਦਵਿੰਦਰਜੀਤ ਸਿੰਘ ਗਿੱਲ ਵੱਲੋਂ ਸਨਮਾਨਿਤ ਕੀਤਾ ਗਿਆ। ਸ.ਸੀ.ਸੈ.ਸ. ਲੜਕੇ ਵਿੱਚ ਪ੍ਰਿ: ਜਗਰੂਪ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਅਤੇ ਲੜਕੀਆਂ ਦੇ ਸਕੂਲ ਵਿੱਚ ਪ੍ਰਿ: ਸ਼੍ਰੀਮਤੀ ਸੰਦੀਪ ਕੁਮਾਰੀ ਅਤੇ ਸਮੂਹ ਸਟਾਫ ਵੱਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਮਾੜੀ ਮੁਸਤਫਾ ਵਿਖੇ ਸ.ਪ੍ਰਾ.ਸ. ਦੇ ਹੈਡਟੀਚਰ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ, ਸ. ਹਾ. ਸ. ਮਾੜੀ ਮੁਸਤਫਾ ਵਿਖੇ ਪ੍ਰਿ: ਨਿਰਮਲ ਸਿੰਘ, ਸਮੂਹ ਸਟਾਫ, ਪ੍ਰੀਤਮ ਸਿੰਘ ਗਿਆਨੀ, ਬੂਟਾ ਸਿੰਘ, ਰਣਜੀਤ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਨਗਰ ਨਿਵਾਸੀਆਂ ਵੱਲੋਂ ਉਨਾਂ ਦਾ ਜਬਰਦਸਤ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ। ਸ. ਹਾ. ਸ. ਘੋਲੀਆ ਕਲਾਂ ਵਿਖੇ ਪ੍ਰਿ: ਸਰਬਜੀਤ ਕੌਰ, ਸਮੂਹ ਸਟਾਫ ਜਿੰਦਰ ਗਿੱਲ, ਰਾਜ ਕੁਮਾਰ ਅਤੇ ਟਰੱਸਟੀ ਅਵਤਾਰ ਸਿੰਘ ਦੀ ਅਗਵਾਈ ਵਿੱਚ ਨਗਰ ਨਿਵਾਸੀਆਂ ਵੱਲੋਂ ਡਾ. ਉਬਰਾਏ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਮੋਗਾ ਜਿਲ•ੇ ਵਿੱਚ ਹੁਣ ਤੱਕ 25 ਦੇ ਕਰੀਬ ਆਰ.ਓ. ਲਗਾਏ ਜਾ ਚੁੱਕੇ ਹਨ ਤੇ ਹੋਰ ਵੀ ਸਕੂਲਾਂ ਦੀ ਨਿਸ਼ਾਨਦੇਹੀ ਦਾ ਕੰਮ ਜਾਰੀ ਹੈ। ਇਸ ਮੌਕੇ ਟਰੱਸਟ ਦੇ ਸੀਨੀਅਰ ਡਾਕਟਰ ਅਮਰ ਸਿੰਘ ਅਜਾਦ, ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਕਰਮਜੀਤ ਕੌਰ ਘੋਲੀਆ, ਲਖਵਿੰਦਰ ਸਿੰਘ ਘੋਲੀਆ, ਰਮਨਪ੍ਰੀਤ ਸਿੰਘ ਬਰਾੜ ਦੱਦਾਹੂਰ, ਵਰਿੰਦਰ ਸਿੰਘ ਭੇਖਾ, ਜਸਪ੍ਰੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਧਾਲੀਵਾਲ, ਗੁਰਤੇਜ ਸਿੰਘ ਮਾੜੀ ਤੋਂ ਇਲਾਵਾ ਸਬੰਧਿਤ ਸਕੂਲਾਂ ਦੇ ਪੀ.ਟੀ.ਏ. ਮੈਂਬਰ, ਪਤਵੰਤੇ ਅਤੇ ਸਕੂਲਾਂ ਦੇ ਵਿਦਿਆਰਥੀ ਹਾਜਰ ਸਨ।

Related posts

Leave a Comment