ਬਾਬਾ ਦੀਪ ਸਿੰਘ ਹਾਕੀ ਕਲੱਬ ਵੱਲੋਂ ਖਿਡਾਰੀਆਂ ਨੂੰ ਹਾਕੀ ਕਿੱਟਾਂ ਵੰਡੀਆਂ

ਬਾਬਾ ਦੀਪ ਸਿੰਘ ਹਾਕੀ ਕਲੱਬ ਵੱਲੋਂ ਖਿਡਾਰੀਆਂ ਨੂੰ ਹਾਕੀ ਕਿੱਟਾਂ ਵੰਡੀਆਂ

ਮੋਗਾ, (ਜਗਮੋਹਨ ਸ਼ਰਮਾ) : ਸਥਾਨਕ ਦੇਵ ਸਮਾਜ ਸਕੂਲ ਦੀ ਹਾਕੀ ਗਰਾਉਂਡ ਵਿਚ ਚੱਲ ਰਹੀ ਬਲਵੀਰ ਸਿੰਘ ਉਲੰਪੀਅਨ ਹਾਕੀ ਅਕੈਡਮੀ ਨੂੰ ਬਾਬਾ ਦੀਪ ਸਿੰਘ ਹਾਕੀ ਕਲੱਬ ਵੱਲੋਂ ਹਾਕੀ ਕਿੱਟਾਂ, ਹਾਕੀਆਂ, ਟਰੈਕ ਸੂਟ, ਬੂਟ, ਜੁਰਾਬਾਂ, ਸਿਨ ਅਤੇ ਹੋਰ ਸਾਮਾਨ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਵੰਡਿਆ। ਇਹ ਸੇਵਾ ਪ੍ਰਵਾਸੀ ਭਾਰਤੀਆਂ ਭੁਪਿੰਦਰ ਸਿੰਘ ਔਲਖ ਯੂ.ਕੇ., ਪ੍ਰਗਵੀਰ ਸਿੰਘ ਸੰਧੂ ਰੂਬੀ ਕੈਨੇਡਾ, ਅੰਮ੍ਰਿਤਪਾਲ ਬਰਾੜ ਯੂ.ਐਸ.ਏ., ਜਸਮੀਤ ਗਿੱਲ ਯੂ.ਕੇ. ਤੋਂ ਇਲਾਵਾ ਮੋਗਾ ਦੇ ਸਰਬਜੀਤ ਬਰਾੜ, ਅਮਨ ਧਰਮਕੋਟੀ, ਦੀਪਕ ਜੋਸ਼ੀ, ਜੱਗਾ ਸਿੰਘ, ਪਰਮਿੰਦਰ ਗਿੱਲ, ਪਿੰਦਰ, ਕੰਵਲਪ੍ਰੀਤ ਬਰਾੜ, ਜਤਿੰਦਰ ਕੋਸ਼ਿਕ, ਦਲਜੀਤ ਪ੍ਰਧਾਨ, ਸੁਮਨ ਕੋਸ਼ਿਕ ਨਿਭਾਅ ਰਹੇ ਹਨ। ਸੱਤ ਸਾਲ ਤੋਂ ਟਰੇਨਰ ਦੀ ਨਿਭਾਈ ਜਾ ਰਹੀ ਨਿਰਸਵਾਰਥ ਸੇਵਾ ਬਦਲੇ ਡਾ. ਹਰਜੋਤ ਕਮਲ ਵੱਲੋਂ ਨਛੱਤਰ ਸਿੰਘ ਈਚਾ ਦੀ ਸ਼ਲਾਘਾ ਕੀਤੀ ਗਈ ਕਿ ਉਹ ਬੱਚਿਆਂ ਨੂੰ ਹਾਕੀ ਗੁਰ ਦੇਣ ਦੇ ਨਾਲ ਨਾਲ ਅਨੁਸ਼ਾਸ਼ਨ ਬੱਧ, ਆਗਿਆਕਾਰੀ ਬਣਾਈ ਰੱਖਣ ਦੀ ਸਿਖਲਾਈ ਵੀ ਦਿੰਦੇ ਹਨ। ਇਸ ਮੌਕੇ ਸੁਮਨ ਕੋਸ਼ਿਕ ਕਾਂਗਰਸ ਇਸਤਰੀ ਦਲ ਪ੍ਰਧਾਨ ਨੇ ਈਚਾ ਨੂੰ ਵਧਾਈ ਦਾ ਪਾਤਰ ਦੱਸਿਦਆ ਕਿ ਉਹ ਹਾਕੀ ਹੀ ਨਹੀਂ, ਬੱਚਿਆਂ ਨੂੰ ਵੀ ਜੀਵਨ ਸੇਧ ਦੇਣ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਆਖੀਰ ਵਿਚ ਕਮਲ ਘਾਰੂ ਨੇ ਡਾ. ਸਾਹਿਬ, ਮੈਡਮ ਕੋਸ਼ਿਕ ਤੇ ਬਾਕੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਪਿਆਰਾ ਸਿੰਘ, ਨਿਰਮਲ ਦਾਸ, ਮੁਖਤਿਆਰ ਸਿੰਘ ਧਾਲੀਵਾਲ, ਸਤਨਾਮ ਸਰਵਿਸਜ਼, ਸੁਖਦੇਵ ਸਿੰਘ ਫਰੀਦਕੋਟੀ ਅਤੇ ਸਕੂਲ ਦੇ ਮੈਨੇਜਰ ਸੁਧੀਰ ਆਦਿ ਹਾਜਰ ਸਨ।

Related posts

Leave a Comment