ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ ‘ਚ ਜਿੱਤੇ 30 ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ 'ਚ ਜਿੱਤੇ 30 ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਸੂਟਿੰਗ ਜ਼ਿਲਾ ਖੇਡਾਂ ‘ਚ ਜਿੱਤੇ 30 ਮੈਡਲ
ਸ਼ੂਟਿੰਗ ‘ਚ ਬੀ.ਬੀ.ਐਸ ਬਣਿਆ ਜ਼ਿਲਾ ਚੈਂਪੀਅਨ
ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਜਿੱਥੇ ਵਿਦਿਅਕ ਖੇਤਰ ਵਿਚ ਮੱਲਾਂ ਮਾਰਦਾ ਅੱਗੇ ਵਧ ਰਿਹਾ ਹੈ ਉਥੇ ਹੀ ਖੇਡ ਦੇ ਖੇਤਰ ਵਿਚ ਆਪਣੀ ਅਮਿੱਟ ਛਾਪ ਛੱਡਦਾ ਹੋਇਆ, ਕਾਮਯਾਬੀਆਂ ਦੀ ਬੁਲੰਦੀ ਨੂੰ ਛੂਹ ਰਿਹਾ ਹੈ। ਅੰਤਰ ਜ਼ਿਲਾ ਸਕੂਲ ਖੇਡਾਂ ਵਿਚ ਸ਼ੂਟਿੰਗ ਖੇਡ ਮੁਕਾਬਲੇ ਵਿਚ 30 ਮੈਡਲ ਹਾਸਲ ਕੀਤੇ ਜਿੰਨਾਂ ਵਿਚ ਓਪਨ ਸਾਈਡ ਏਅਰ ਰਾਈਫਲ ਵਿਚ ਸੁਨੇਹ ਪ੍ਰਤਾਪ ਸਿੰਘ ਨੇ ਗੋਲਡ, ਸਾਹਿਲ ਰਤਨ ਬਰੋਨਜ਼ ਮੈਡਲ ਲਏ। ਇਸ ਪੀਪ ਸਾਈਡ ਏਅਰ ਰਾਈਫਲ ਅਭਿਆਸ ਬਤਰਾ, ਗਰਸਾਜਨ, ਹਰਮਨਦੀਪ ਸਿੰਘ, ਪਰਾਂਜਲ, ਰਵੀਇੰਦਰ, ਹਿੱਤ ਸਦਿਓੜਾ, ਅਰਸ਼ਦੀਪ, ਹਰਜੋਤ, ਅੰਮ੍ਰਿਤਪਾਲ, ਨਵਨਿੰਦਰ, ਪਵਨਦੀਪ, ਗੁਰਵਿੰਦਰ, ਸ਼ਿਮਰਨਜੀਤ, ਸੁਖਪ੍ਰੀਤ, ਅਮੀਨਿੰਦਰਪ੍ਰੀਤ ਸਿੰਘ ਅਤੇ ਲੜਕੀਆਂ ਵਿਚੋਂ ਯਸ਼ਪ੍ਰੀਤ ਕੌਰ, ਗਗਨਦੀਪ ਕੌਰ, ਬਲਪ੍ਰੀਤ, ਮਨਤਾਜ਼, ਸਿਮਰਨਜੀਤ ਕੌਰ, ਅਰਸ਼ਪ੍ਰੀਤ ਕੌਰ, ਸਵਨੀਤ ਕੌਰ ਆਦਿ ਆਪਣਾ ਵਧੀਆ ਖੇਡ ਪ੍ਰਦਰਸ਼ਨ ਦਿੰਦਿਆਂ ਮੈਡਲ ਪ੍ਰਾਪਤ ਕੀਤੇ। ਅੰਡਰ-14 ਲੜਕਿਆਂ ਵਿਚੋਂ ਹਰਮਨਦੀਪ ਸਿੰਘ ਨੇ 181 ਸਕੋਰ ਪ੍ਰਾਪਤ ਕਰਦਿਆਂ ਪੂਰੇ ਮੋਗਾ ਜ਼ਿਲੇ ਵਿਚੋਂ ਏਅਰ ਪਿਸਟਲ ਵਿਚ ਵੱਖਰਾ ਰਿਕਾਰਡ ਕਾਇਮ ਕੀਤਾ। ਜ਼ਿਕਰਯੋਗ ਹੈ ਕਿ ਇੰਨਾਂ ਖੇਡ ਮੁਕਾਬਲਿਆਂ ਵਿਚੋਂ 8 ਗੋਲਡ, 7 ਸਿਲਵਰ ਅਤੇ 15 ਬਰੋਨਜ਼ ਮੈਡਲ ਹਾਸਲ ਕੀਤੇ। ਇੰਨਾਂ ਖਿਡਾਰੀਆਂ ਨੂੰ ਸੰਸਥਾ ਵਿਚ ਸਕੂਲ ਮੈਨੇਜਮੈਂਟ ਵਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿਚ ਚੰਗੇਰੇ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਤੇ ਆਪਣੀ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼ੂਟਿੰਗ ਕੋਚ ਹਰਜੀਤ ਸਿੰਘ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਦੇ 31 ਬੱਚੇ ਸ਼ੂਟਿੰਗ ਸਟੇਟ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜਰ ਸਨ।
50

Related posts

Leave a Comment