ਬਲੂਮਿੰਗ ਬਡਜ਼ ਸਕੂਲ ‘ਚ ”ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼

ਬਲੂਮਿੰਗ ਬਡਜ਼ ਸਕੂਲ 'ਚ ''ਮਿਸ਼ਨ ਤੰਦਰੁਸਤ ਪੰਜਾਬ'' ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼

ਬਲੂਮਿੰਗ ਬਡਜ਼ ਸਕੂਲ ‘ਚ ”ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼
ਮੋਗਾ, (ਗੁਰਜੰਟ ਸਿੰਘ) ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪੱਧਰੀ ਖੇਡਾਂ ਦਾ ਸ਼ਾਨਦਾਰ ਅਗਾਜ਼ ਕੀਤਾ ਗਿਆ। ਬਲਵੰਤ ਸਿੰਘ ਜ਼ਿਲਾ ਸਪੋਰਟਸ ਅਫਸਰ ਦੀ ਅਗਵਾਈ ਹੇਠ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਏ.ਡੀ.ਸੀ ਰਜਿੰਦਰ ਬਤਰਾ ਨੇ ਕਰ ਕਮਲਾਂ ਨਾਲ ਕੀਤਾ। ਪੰਜਾਬ ਸਕੂਲ ਖੇਡਾਂ ਦਾ ਝੰਡਾ ਡਿਪਟੀ ਕਮਿਸ਼ਨਰ ਵਲੋਂ ਲਹਿਰਾਇਆ ਗਿਆ। ਇਸ ਉਪਰੰਤ ਬੀਬੀਐਸ ਬੈਂਡ ਦੀ ਅਗਵਾਈ ਹੇਠ ਆਈਆਂ ਹੋਈਆਂ ਟੀਮਾਂ ਨੇ ਮਾਰਚ ਪਾਸਟ ਕੀਤਾ ਅਤੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ। ਇਸ ਦੌਰਾਨ ਏਸ਼ੀਅਨ ਖੇਡਾਂ 2018 ਦੇ ਬਰੋਨਜ਼ ਮੈਡਲ ਵਿਜੇਤਾ ਭਗਵਾਨ ਸਿੰਘ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਨੇ ਭਗਵਾਨ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ‘ਚ ਖੋ-ਖੋ, ਕਬੱਡੀ, ਬੈਡਮਿੰਟਨ, ਵਾਲੀਬਾਲ, ਬਾਕਸਿੰਗ ਦੇ ਅੰਡਰ-14,18।25 ਦੇ ਮੈਚ 15 ਤੋਂ 23 ਅਕਤੂਬਰ ਤੱਕ ਕਰਵਾਏ ਜਾਣਗੇ। ਇਸ ਮੌਕੇ ਜ਼ਿਲਾ ਸਪੋਰਟਸ ਡਿਪਾਰਟਮੈਂਟ ਵਲੋਂ ਡੀ.ਸੀ, ਏ.ਡੀ.ਸੀ, ਗਰੁੱਪ ਚੇਅਰਮੈਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਪ੍ਰਬੰਧਕੀ ਕਮੇਟੀ ਨੇ ਦਿੱਤੇ ਪੂਰਨ ਸਹਿਯੋਗ ਦਾ ਧੰਨਵਾਦ ਕੀਤਾ। ਇਸ ਉਪਰੰਤ ਸਕੂਲ ਵਿਚ ਬਣੇ ਵੱਖ ਵੱਖ ਖੇਡਾਂ ਲਈ ਬਣੇ ਕੋਰਟ ਦੇਖ ਕੇ ਡਿਪਟੀ ਕਮਿਸ਼ਨਰ ਨੇ ਸ਼ਲਾਘਾ ਕਰਦਿਆਂ ਸਕੂਲ ਦਾ ਧੰਨਵਾਦ ਕੀਤਾ ਕਿ ਸਕੂਲ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਿਹਾ ਹੈ ਤੇ ਬੱਚਿਆਂ ਨੂੰ ਵਧੀਆ ਪਲੇਟ ਫਾਰਮ ਮੁਹੱਈਆ ਕਰਵਾ ਰਿਹਾ ਹੈ। ਇੰਨਾਂ ਖੇਡਾਂ ਦਾ ਆਯੋਜਨ ਕਰਨ ਦਾ ਮੁੱਖ ਉਦੇਸ਼ ਵੀ ਵਿਦਿਆਰਥੀਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਨਸ਼ੇ ਦੀ ਮਾਰ ਤੋਂ ਨੌਜਵਾਨ ਬਚ ਸਕਣ ਤੇ ਦੇਸ਼ ਦਾ ਭਵਿੱਖ ਬਣਾ ਸਕਣ। ਅੰਤ ਵਿਚ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਹਮੀਲਿਆ ਰਾਣੀ ਵਲੋਂ ਡਿਪਟੀ ਕਮਿਸ਼ਨਰ ਸੰਦੀਪ ਹੰਸ, ਏ.ਡੀ.ਸੀ ਰਜਿੰਦਰ ਬੱਤਰਾ ਨੂੰ ਸਕੂਲ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਚਿੰਨ ਤੇ ਸਕੂਲ ਦੀ ਮੈਗਜ਼ੀਨ ਸਨਬੀਮ ਯਾਦਗਾਰ ਦੇ ਤੌਰ ਤੇ ਦਿੱਤਾ। ਸਕੂਲ ਵਲੋਂ ਵਿਸ਼ੇਸ ਤੌਰ ਤੇ ਪੁੱਜੇ ਏਸ਼ੀਅਨ ਬਰਨੋਜ਼ ਮੈਡਲਿਸਟ ਭਗਵਾਨ ਸਿੰਘ ਨੂੰ ਵੀ ਯਾਦਗਾਰ ਦੇ ਤੌਰ ਤੇ ਸਨਮਾਨ ਚਿੰਨ੍ਹਾਂ ਅਤੇ ਸਕੂਲ ਮੈਗਜੀਨ ਦਿੱਤੀ ਗਈ। ਇਸ ਦੌਰਾਨ ਸਕੂਲ ਦਾ ਸਪੋਰਟਸ ਸਟਾਫ, ਕੋਚ, ਪੰਜਾਬ ਮਸੀਤ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਕੌਰ, ਸਕੂਲ ਮੈਨੇਜਰ ਰਾਹੁਲ ਛਾਬੜਾ, ਰਾਜਵੰਤ ਕੌਰ ਆਦਿ ਹਾਜਰ ਸਨ।

Related posts

Leave a Comment