ਖੇਲੋ ਇੰਡੀਆ ਪੰਜਾਬ ਬਾਸਕਟ ਬਾਲ ਟੀਮ ਨੇ ਦਿੱਲੀ ਨੂੰ ਹਰਾਇਆ

ਖੇਲੋ ਇੰਡੀਆ ਪੰਜਾਬ ਬਾਸਕਟ ਬਾਲ ਟੀਮ ਨੇ ਦਿੱਲੀ ਨੂੰ ਹਰਾਇਆ

ਮੋਗਾ, ਖੇਲੋ ਇੰਡੀਆ ਬਾਸਕਟ ਬਾਲ ਅੰਡਰ-17 ਲੜਕੇ ਮੁਕਾਬਲਿਆਂ ਵਿਚ ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਖਿਡਾਰੀ ਚਰਨਪ੍ਰੀਤ ਨੇ ਪੰਜਾਬ ਟੀਮ ਦੀ ਨੁਮਾਇੰਦਗੀ ਕਰਦਿਆਂ ਦਿੱਲੀ ਟੀਮ ਨੂੰ ਮਿਆਰੀ ਖੇਡ ਦਾ ਪ੍ਰਦਰਸ਼ਨ ਕਰਦਿਆਂ 78-76 ਦੇ ਫਰਕ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕੀਤਾ। ਇਸ ਖੇਡ ਪ੍ਰਾਪਤੀ ‘ਤੇ ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਦੇ ਕੋਚ ਜਸਵੰਤ ਸਿੰਘ ਪੰਜਾਬ ਪੁਲਿਸ, ਸ਼ਮਸ਼ੇਰ ਸਿੰਘ ਮੱਟਾ ਜੌਹਲ, ਕੋਚ ਰਜਿੰਦਰ ਸਿੰਘ, ਦਵਿੰਦਰ ਸਿੰਘ, ਪਵਿੱਤਰ ਸਿੰਘ ਸੇਖੋਂ, ਕੋਚ ਜਸਪਾਲ ਸਿੰਘ ਅਤੇ ਪੰਜਾਬ ਟੀਮ ਸਮੇਤ ਖਿਡਾਰੀ ਚਰਨਪ੍ਰੀਤ ਮੋਗਾ ਨੂੰ ਵਧਾਈ ਦਿੱਤੀ। ਮੱਟਾ ਜੌਹਲ ਨੇ ਵਧਾਈ ਦਿੰਦਿਆਂ ਦੱਸਿਆ ਕਿ ਚਰਨਪ੍ਰੀਤ ਮੋਗਾ ਦੀ ਖੇਡ ਸਦਕਾ ਬਾਸਕਟ ਬਾਲ ਖੇਤਰ ਵਿਚ ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦਾ ਨਾਮ ਰੌਸ਼ਨ ਹੋਇਆ ਹੈ।

Related posts

Leave a Comment