ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ

ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ

ਅੰਤਰ ਜ਼ਿਲ•ਾ ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਮੋਗਾ ਦੀ ਸ਼ਾਨਦਾਰ ਜਿੱਤ

ਮੋਗਾ (ਨਿਊਜ਼ 24): ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਅੰਡਰ 16 ਵੂਮੈਨ ਦਾ ਪਹਿਲਾ ਮੈਚ ਮੋਗਾ ਜ਼ਿਲ•ਾ ਕ੍ਰਿਕੇਟ ਐਸੋਸੀਏਸ਼ਨ ਅਤੇ ਜ਼ਿਲ•ਾ ਪਟਿਆਲਾ ਜੋਨ ਕ੍ਰਿਕੇਟ ਐਸੋਸੀਏਸ਼ਨ ਦੀਆਂ ਟੀਮਾਂ ਵਿਚਕਾਰ ਬਲੂਮਿੰਗ ਬਡਸ ਸਕੂਲ ਅੰਮ੍ਰਿਤਸਰ ਬਾਈਪਾਸ ਮੋਗਾ ਵਿਖੇ ਖੇਡਿਆ ਗਿਆ। ਮੋਗਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵਿਕੇਟ ਤੇ ਜਿੱਤ ਪ੍ਰਾਪਤ ਕੀਤੀ। ਪਟਿਆਲਾ ਨੇ ਟਾਸ ਜਿੱਤ ਕੇ ਪਹਿਲਾ ਬੈਟਿੰਗ ਕਰਦਿਆਂ 216 ਦੋੜਾਂ ਬਣਾਈਆਂ। ਮੋਗਾ ਨੂੰ ਲੇਟ ਓਵਰ ਰੇਟ ਦੇ ਕਾਰਨ 34 ਦੋੜਾਂ ਦੀ ਪੈਨਲਟੀ ਕਾਰਨ 251 ਰਨ ਦਾ ਟੀਚਾ ਮਿਲਿਆ। ਪਟਿਆਲਾ ਵੱਲੋਂ ਵੰਸਿਕਾ 40 ਦੋੜਾਂ 56 ਗੇਂਦ ਅਤੇ ਸਰੂਤੀ ਮਹਾਜਨ ਨੇ 55 ਗੇਂਦ ਤੇ 33 ਦੋੜਾਂ ਬਣਾਈਆਂ। ਸ਼ਰਨਜੀਤ ਨੇ 48 ਗੇਂਦ ਤੇ 32 ਦੋੜਾਂ ਬਣਾਈਆਂ। ਮੋਗਾ ਦੀ ਕਪਤਾਨ ਅਵਰੀਤ ਨੇ 10 ਓਵਰਾਂ ਵਿੱਚ 32 ਦੋੜਾਂ ਦੇ ਕੇ 3 ਵਿਕੇਟਾਂ ਪ੍ਰਾਪਤ ਕੀਤੀਆਂ। 251 ਦੋੜਾਂ ਦਾ ਪਿੱਛਾ ਕਰਦਿਆਂ ਮੋਗਾ ਦੀ ਪਲਕ ਨੇ 28 ਗੇਂਦ 15 ਰਨ ਹਰਮਨ ਪ੍ਰੀਤ ਨੇ 51 ਗੇਂਦ ਤੇ 40 ਰਨ ਅਤੇ ਕਪਤਾਨ ਅਵਰੀਤ ਨੇ 107 ਗੇਂਦ ਤੇ ਸ਼ਾਨਦਾਰ 75 ਦੋੜਾਂ ਬਣਾ ਕੇ ਮੋਗਾ ਨੇ ਤਿੰਨ ਵਿਕੇਟਾਂ ਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਸੈਕਟਰੀ ਸ਼੍ਰੀ ਕਮਲ ਅਰੋੜਾ, ਸਿਲੈਕਟਨ ਹਰਵਿੰਦਰ ਕੁਮਾਰ, ਕੋਚ ਬੇਅੰਤ ਸਿੰਘ ਅਤੇ ਮਨਜੀਤ ਸਿੰਘ ਆਦਿ ਮੌਜੂਦ ਸਨ।

Related posts

Leave a Comment