ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 150 ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 150 ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ

ਲਾਇਨਜ਼ ਕਲੱਬ ਮੋਗਾ ਵਿਸ਼ਾਲ ਵਲੋਂ 150 ਵਿਦਿਆਰਥੀਆਂ ਨੂੰ ਵੰਡੀਆਂ ਵਰਦੀਆਂ
ਮੋਗਾ, (ਗੁਰਜੰਟ ਸਿੰਘ)-ਲਾਇਨਜ਼ ਕਲੱਬ ਮੋਗਾ ਵਲੋਂ ਬੱਗੇਆਣਾ ਬਸਤੀ ‘ਚ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਦੇ 150 ਵਿਦਿਆਰਥੀਆਂ ਨੂੰ ਵਰਤੀਆਂ ਵੰਡੀਆਂ ਗਈਆਂ, ਇਹ ਵਰਦੀਆਂ ਦਰਸ਼ਨ ਲਾਲ ਗਰਗ ਦੇ ਬੇਟੇ ਨਵਦੀਪ ਗਰਗ ਨੇ ਆਪਣੀ ਰਾਸ਼ੀ ਵਿਚੋਂ ਦਿੱਤੀਆਂ। ਲਾਇਨਜ ਦਰਸ਼ਨ ਗਰਗ ਜੋ ਕਿ ਕਲੱਬ ਪ੍ਰਧਾਨ ਹਨ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਇੰਟਰਨੈਸ਼ਨਲ ਦਾ ਮੁੱਖ ਟੀਚਾ ਹੈ ਜਿਸ ਨੂੰ ਲੈ ਕੇ ਝੁੱਗੀ ਝੌਪੜੀ ਵਾਲਿਆਂ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਸਕੂਲ ਚੇਅਰਮੈਨ ਗੁਰਵਿੰਦਰ ਸਿੰਘ ਬਬਲੂ ਨੇ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਕਲੱਬ ਲਵੋਂ ਬੱਚਿਆਂ ਲਈ ਰੀਫਰੈਸਮੈਂਟ ਦੇ ਲਈ 5100 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਦੀਪਕ ਗਰਗ, ਦਵਿੰਦਰ ਸਿੰਘ, ਡਾ. ਪ੍ਰਦੀਪ ਗੁਪਤਾ, ਦੀਪਕ ਤਾਇਲ, ਸੁਮਿਤ ਚਾਵਲਾ, ਮਨੋਜ ਗਰਗ, ਪੀ.ਐਸ.ਤੂਰ, ਗੁਰਪ੍ਰੀਤ ਸਿੰਘ ਜੱਸਲ, ਕਰਨ ਨਰੂਲਾ, ਵਿਨੋਦ ਬਾਂਸਲ, ਰਵਿੰਦਰ ਗੋਇਲ ਸੀ ਏ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।

Related posts

Leave a Comment