ਗਊ ਤੋਂ ਪ੍ਰਾਪਤ ਹੋਣ ਵਾਲੀ ਹਰ ਚੀਜ ਅਨਮੋਨ: ਡਾ. ਕੋਛੜ

ਗਊ ਤੋਂ ਪ੍ਰਾਪਤ ਹੋਣ ਵਾਲੀ ਹਰ ਚੀਜ ਅਨਮੋਨ: ਡਾ. ਕੋਛੜ

ਗਊ ਤੋਂ ਪ੍ਰਾਪਤ ਹੋਣ ਵਾਲੀ ਹਰ ਚੀਜ ਅਨਮੋਨ: ਡਾ. ਕੋਛੜ
ਭਾਰਤੀ ਜਾਗ੍ਰਿਤੀ ਮੰਚ ਨੇ ਨਿਰਮਾਣ ਅਧੀਨ ਗਊਸ਼ਾਲਾ ਲਈ ਭੇਂਟ ਕੀਤੀ ਸਹਿਯੋਗ ਰਾਸੀ
ਮੋਗਾ (ਗੁਰਜੰਟ ਸਿੰਘ): ਗਊ ਦੀ ਸੇਵਾ ਕਰਨਾ ਅਤੀ ਪੁੰਨਦਾਇਕ ਹੈ, ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਗਊ ‘ਚ 33 ਕਰੋੜ ਦੇਵ ਦੇਵਤਾਵਾਂ ਦਾ ਵਾਸ ਹੈ ਅਤੇ ਇਸ ਦੀ ਸੇਵਾ ਕਰਨ ਨਾਲ ਜਿੱਥੇ ਸਾਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਉਥੇ ਹੀ ਗਊ ਤੋਂ ਪ੍ਰਾਪਤ ਹੋਣ ਵਾਲੇ ਦੁੱਧ, ਗੋਬਰ ਆਦਿ ਦੇ ਨਾਲ ਬਣੀ ਹਰ ਵਸਤੂ ਸਾਡੇ ਲਈ ਅੰਮ੍ਰਿਤ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੰਚ ਦੇ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਨੇ ਸਥਾਨਕ ਬੁੱਕਣ ਵਾਲਾ ਰੋਡ ਤੇ ਨਿਰਮਾਣ ਅਧੀਨ ਅਹੁਦੇਦਾਰਾਂ ਨੂੰ ਗਊ ਸੇਵਾ ਲÂਂ 5100 ਰੁਪਏ ਦੀ ਧਨ ਰਾਸੀ ਦਾ ਚੈਕ ਭੇਂਟ ਕਰਦਿਆਂ ਕੀਤਾ। ਉਨਾਂ ਕਿਹਾ ਕਿ ਗਊਸ਼ਾਲਾ ਦੇ ਸਮੂਹ ਮੈਂਬਰ ਗਊਸ਼ਾਲਾ ਦੇ ਨਿਰਮਾਣ ਲਈ ਜੋ ਤਨ ਮਨ ਧਨ ਨਾਲ ਸੇਵਾ ਕਰ ਰਹੇ ਹਨ ਉਹ ਅਤੀ ਪ੍ਰਸੰਸਾਯੋਗ ਹੈ। ਇਸ ਮੌਕੇ ਗਊਸ਼ਾਲਾ ਦੇ ਅਹੁਦੇਦਾਰਾਂ ਵਿਜੈ ਅਰੋੜਾ, ਹਰਸ ਗੋਇਲ ਅਤੇ ਜਗਦੀਪ ਪੁਰੀ ਨੇ ਭਾਰਤੀ ਜਾਗ੍ਰਿਤੀ ਮੰਚ ਦੇ ਸਮਾਜ ਸੇਵੀ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮੰਚ ਦੇ ਸਮੂਹ ਅਹੁਦੇਦਾਰਾਂ ਦੇ ਗਊਸ਼ਾਲਾ ‘ਚ ਆਉਣ ਨਾਲ ਜਿੱਥੇ ਉਨਾਂ ਦੀ ਹੌਂਸਲਾ ਅਫਜਾਈ ਹੋਈ ਹੈ ਉਥੇ ਹੀ ਉਹ ਆਪਣੇ ‘ਚ ਗਊ ਸੇਵਾ ਲਈ ਨਵੀਂ ਸ ਕਤੀ ਦਾ ਸੰਚਾਰ ਵੀ ਅਨਭੁਵ ਕਰ ਰਹੇ ਹਨ। ਮੰਚ ਦੇ ਮੁੱਖ ਸੰਸਥਾਪਕ ਡਾ.ਦੀਪਕ ਕੋਛੜ ਅਤੇ ਉਨਾਂ ਦੀ ਸਮੂਹ ਟੀਮ ਨੇ ਦਿੱਤੀ ਗਈ ਰਾਸ਼ੀ ਦੇ ਲਈ ਧੰਨਵਾਦ ਕੀਤਾ। ਇਸ ਮੌਕੇ ਵੇਦ ਵਿਆਸ ਕਾਂਸਲ, ਵਿਨੋਦ ਮਿੱਤਲ, ਸੰਤ ਰਾਮ ਗੁਪਤਾ, ਕੁਲਭੂਸ਼ਣ ਗੋਇਲ, ਕੈਸ਼ਵ ਬਾਂਸਲ, ਬਨਾਰਸੀ ਦਾਸ ਮਦਾਨ, ਗੁਲਸ਼ਨ ਰਾਏ, ਧੀਰਜ ਮਨੋਚਾ, ਸੰਜੀਵ ਕਾਕਾ, ਨਵਦੀਪ ਢੀਂਗਰਾ, ਮਾਸਟਰ ਦਰਸ਼ਨ ਲਾਲ, ਸੰਦੀਪ ਬਾਂਸਲ, ਅੰਕੁਰ ਗੋਇਲ, ਕੈਸ਼ਵ ਅਰੋੜਾ ਆਦਿ ਦੇ ਇਲਾਵਾ ਗਊਸ਼ਾਲਾ ਦੇ ਵਿਜੇ ਅਰੋੜਾ, ਹਰਸ਼ ਗੋਇਲ, ਜਗਦੀਪ ਪੁਰੀ ਵੀ ਹਾਜਰ ਸਨ।

Related posts

Leave a Comment