ਸਿਵਲ ਸਰਜਨ ਨੇ ਵਿਦਿਆਰਥੀਆਂ ਨੂੰ ਐਮ.ਆਰ ਬਾਰੇ ਜਾਣਕਾਰੀ ਦਿਤੀ

ਸਿਵਲ ਸਰਜਨ ਨੇ ਵਿਦਿਆਰਥੀਆਂ ਨੂੰ ਐਮ.ਆਰ ਬਾਰੇ ਜਾਣਕਾਰੀ ਦਿਤੀ

ਸਿਵਲ ਸਰਜਨ ਨੇ ਵਿਦਿਆਰਥੀਆਂ ਨੂੰ ਐਮ.ਆਰ ਬਾਰੇ ਜਾਣਕਾਰੀ ਦਿਤੀ

ਮਾਪਿਆ ਨੂੰ ਐਮ.ਆਰ ਟੀਕਾਕਰਨ ਕਰਵਾਉਣ ‘ਚ ਸਹਿਯੋਗ ਦੇਣ ਦੀ ਅਪੀਲ

ਮੋਗਾ, (ਪਵਨ ਗਰਗ): ਖ਼ਸਰਾ (ਮੀਜ਼ਲਜ਼) ਅਤੇ ਹਲਕਾ ਖ਼ਸਰਾ ਜਾਂ ਜਰਮਨ ਖ਼ਸਰਾ (ਰੁਬੈਲਾ) ਨੂੰ ਜੜੋ ਖ਼ਤਮ ਕਰਨ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ  ਜਿਲ•ੇ ਅੰਦਰ ਵੱਖ ਵੱਖ ਸਕੂਲਾਂ ਵਿੱਚ ਖਸਰਾ ਤੇ ਰੂਬੇਲਾ ਟੀਕਾਕਰਨ ਸਬੰਧੀ ਵਿਦਿਆਰਥੀਆਂ ਦੇ ਟੀਕੇ ਲਗਾਏ ਜਾ ਰਹੇ ਹਨ। ਇਸੇ ਦੌਰਾਨ ਜਿਲੇ ਦੇ ਕੁਝ ਕੁ ਸਕੂਲਾਂ ਵਿੱਚ ਐਮ ਆਰ ਟੀਕਾਕਰਨ ਕਰਨ ਵਿੱਚ ਸਬੰਧੀ ਮੁਸ਼ਕਲਾ ਪੇਸ਼ ਆ ਰਹੀਆਂ ਹਨ ਜਿਸ ਬਾਰੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਅਤੇ ਸੰਸਾਰ ਸਿਹਤ ਸੰਸਥਾਂ ਦੇ ਐਸ ਐਮ ਓ ਸੰਦੀਪ ਅਗਰਵਾਲ ਅਤੇ ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ ਮੋਗਾ, ਜਿਲਾ ਬੀ ਸੀ ਸੀ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਮੀਡੀਆ ਵਿੰਗ ਨੇ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਐਮ ਆਰ ਟੀਕਾਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਕੈਂਬਰੇਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਬਹੁਤ ਸਾਰੇ ਸਵਾਲਾਂ ਦੇ ਜੁਆਬ ਵੀ ਦਿਤੇ ਅਤੇ ਉਨਾਂ ਦੇ ਟੀਕਾਕਰਨ ਬਾਰੇ ਵਹਿਮ ਭਰਮ ਵੀ ਦੂਰ ਕੀਤੇ। ਜਿਸ ਤੇ ਉਨਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸੰਪੂਰਨ ਟੀਕਾਕਰਨ ਕਰਵਾਉਣ ਬਾਰੇ ਵੀ ਵਾਅਦਾ ਕੀਤਾ। ਇਸੇ ਦੌਰਾਨ ਹੀ ਬਲਾਕ ਕੋਟ ਈਸੇ ਖਾਂ ਵਿੱਚ ਵੀ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਜਾਗਰੂਕ ਕੀਤਾ ਗਿਆ ਅਤੇ ਸਕੂਲ ਦੇ ਪ੍ਰਿਸੀਪਲ ਸਾਹਿਬਾਨਾਂ ਨਾਲ ਮੀਟਿੰਗਾਂ ਵੀ ਕੀਤੀਆ ਗਈਆਂ ਤਾਂ ਜੋ ਐਮ ਆਰ ਟੀਕਾਕਰਨ ਵਿੱਚ ਕੋਈ ਵੀ ਮੁਸ਼ਕਲ ਪੇਸ਼ ਨਾ ਆ ਸਕੇ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਸਰਾ ਰੂਬੇਲਾ ਟੀਕਾਕਰਨ ਤੋਂ ਡਰਨ ਦੀ ਲੋੜ ਨਹੀਂ ਅਤੇ ਇਹ ਟੀਕਾਕਰਨ ਬਹੁਤ ਜਰੂਰੀ ਹੈ। ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲੇ ਦੇ 9 ਮਹੀਨੇ ਤੋਂ 15 ਸਾਲ ਤੱਕ ਦੇ ਟੀਕਾਕਰਨ ਜਰੂਰੀ ਹੈ ਇਹ ਟੀਕਾਕਰਨ ਪੂਰੀ ਤਰਾ ਸੁਰੱਖਿਅਤ ਹੈ ਅਤੇ ਇਸਦਾ ਕੋਈ ਸਾਈਡ ਇਫੈਕਟ ਨਹੀਂ ।  ਉਨ•ਾਂ ਕਿਹਾ ਕਿ ਖ਼ਸਰਾ (ਮੀਜ਼ਲਜ਼) ਇੱਕ ਛੂਤ ਦੀ ਬਹੁਤ ਹੀ ਖ਼ਤਰਨਾਕ ਬਿਮਾਰੀ ਹੈ, ਜੋ ਕਿ ਪ੍ਰਭਾਵਿਤ ਵਿਅਕਤੀ ਤੋਂ ਖੰਘ ਅਤੇ ਛਿੱਕ ਮਾਰਨ ਨਾਲ ਵੀ ਫੈਲ਼ ਜਾਂਦੀ ਹੈ। ਖ਼ਸਰਾ ਹੋਣ ਨਾਲ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਰੀਰ ‘ਤੇ ਧੱਫ਼ੜ, ਖੰਘ, ਜੁਕਾਮ ਅਤੇ ਅੱਖ਼ਾਂ ਵਿੱਚ ਲਾਲੀ ਅਤੇ ਪਾਣੀ ਵਗਣ ਲੱਗਦਾ ਹੈ। ਹਲਕਾ ਖ਼ਸਰਾ (ਰੁਬੈਲਾ) ਇੱਕ ਹਲਕੀ ਵਾਇਰਲ ਇਨਫੈਕਸ਼ਨ ਹੁੰਦੀ ਹੈ, ਜੋ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਹੁੰਦੀ ਹੈ। ਇਸ ਨਾਲ ਸਰੀਰ ‘ਤੇ ਧੱਫ਼ੜ ਅਤੇ ਹਲਕਾ ਬੁਖ਼ਾਰ ਹੁੰਦਾ ਹੈ। ਗਰਭ ਸਮੇਂ ਦੌਰਾਨ ਇਹ ਇਨਫੈਕਸ਼ਨ ਹੋਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਮੌਕੇ ਬੱਚੇ ਵਿੱਚ ਕਈ ਜਮਾਂਦਰੂ ਬਿਮਾਰੀਆਂ (ਅੰਨਾਪਣ, ਬਹਿਰਾਪਣ, ਦਿਲ ਦੀ ਬਿਮਾਰੀ ਆਦਿ) ਹੋਣ ਦਾ ਡਰ ਰਹਿੰਦਾ ਹੈ। ਵਿਸ਼ਵ ਸਿਹਤ ਸੰਸਥਾ ਦਾ ਟੀਚਾ ਹੈ ਕਿ ਸਾਲ 2020 ਤੱਕ ਮੀਜ਼ਲਜ਼ ਨੂੰ ਜੜੋਂ ਖ਼ਤਮ ਕੀਤਾ ਜਾਵੇ ਜਦਕਿ ਰੁਬੈਲਾ ਨੂੰ ਪੂਰੀ ਤਰਾਂ ਕੰਟਰੋਲ ਵਿੱਚ ਕੀਤਾ ਜਾਵੇ ਉਨਾਂ ਕਿਹਾ ਕਿ ਬੱਚੇ ਨੂੰ ਮੀਜ਼ਲ-ਰੁਬੈਲਾ ਦਾ ਟੀਕਾਕਰਨ 9 ਮਹੀਨੇ ਤੋਂ 15 ਸਾਲ ਤੱਕ ਦੇ ਮਹੀਨੇ ਦੀ ਉਮਰ ਤੱਕ ਸਿਹਤ ਵਿਭਾਗ ਵੱਲੋਂ ਇਹ ਟੀਕਾਕਰਨ ਰੁਟੀਨ ਇੰਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ , ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਮਕਸਦ ਹੈ ਕਿ ਇਸ ਬਿਮਾਰੀ ਤੋਂ ਹਰੇਕ ਬੱਚੇ ਨੂੰ ਬਚਾਇਆ ਜਾਵੇ ਅਤੇ ਬਿਮਾਰੀ ਨੂੰ ਪੂਰੀ ਤਰ•ਾਂ ਜੜ ਤੋਂ ਖ਼ਤਮ ਕੀਤਾ ਜਾਵੇ। ਇੱਕੋ ਸਮੇਂ ਸਾਰੇ ਬੱਚਿਆਂ ਨੂੰ ਇਹ ਟੀਕਾਕਰਨ ਕਰਨ ਨਾਲ ਇਹ ਬਿਮਾਰੀ ਦਾ ਫੈਲਾਅ ਬਿਲਕੁਲ ਰੁਕ ਜਾਵੇਗਾ। ਇਸ ਮੌਕੇ ਡਾ ਅਮਨਪ੍ਰੀਤ ਸਿੰਘ ਐਸ ਐਮ ਓ ਕੋਟ ਈਸੇ ਖਾਂ, ਰਾਜਵਿੰਦਰ ਸਿੰਘ ਸੀਨੀਅਰ ਫਾਰਮਾਸਿਸਟ ਅਤੇ ਹਰਪ੍ਰੀਤ ਕੌਰ ਸਿਹਤ ਐਜੂਕਟੇਰ ਅਧਿਕਾਰੀ ਵੀ ਹਾਜਰ ਸਨ।

Related posts

Leave a Comment