ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ

ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ

ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ
ਸਿੰਘਾਂਵਾਲਾ, (ਬਲਵੰਤ ਸਿੰਘ) ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਰਬ ਸਾਂਝੀ ਸੰਸਥਾ ਦੀ ਅਗਵਾਈ ਹੈ ਅਤੇ ਪਿੰਡ ਜੈਮਲ ਵਾਲਾ ਦੀਆਂ ਸਮੂਹ ਸੰਗਤਾਂ ਵਲੋਂ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਕਿਹਾ ਸਾਨੂੰ ਭਗਵਾਨ ਵਾਲਮੀਕ ਵੱਲੋਂ ਦਰਸਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੁੰ ਆਪਣੇ ਜੀਵਨ ਵਿਚ ਅਪਣਾਉਂਣਾ ਚਾਹੀਦਾ ਹੈ। ਇਸ ਮੌਕੇ ਸਰਬ ਸਾਂਝੀ ਸੰਸਥਾ ਦੇ ਆ ਆਗੂ ਮੰਗਲ ਸਿੰਘ, ਰਾਜ ਸਿੰਘ,ਭੋਲਾ ਸਿੰਘ,ਛੈਬਰ ਸਿੰਘ ਨੇ ਕਿਹਾ ਕਿ ਭਾਵੇਂ ਭਾਰਤ ਇਕ ਬੁਹਕੌਮੀ ਦੇਸ਼ ਹੈ।ਇੱਥੇ ਹਰ ਇਕ ਕੌਮ ਦਾ ਵੱਖਰਾ ਧਰਮ ਅਤੇ ਸਾਹਿਤ ਹੁੰਦਾ ਹੈ। ਪਰ ਜਿਹੜੀਆਂ ਕੌਮਾਂ ਧਾਰਮਿਕ ਅਤੇ ਸਾਹਿਤਕ ਪੱਖ ਤੋਂ ਸ਼ਕਤੀਸ਼ਾਲੀ ਹੁੰਦੀਆਂ ਹਨ,ਉਹ ਥੋੜ੍ਹੇ ਹੀ ਸਮੇਂ ਵਿਚ ਅੱਗੇ ਲੰਘ ਕੇ ਮਜ਼ਬੂਤ ਅਤੇ ਸ਼ਕਤੀਸ਼ਾਲੀ ਹੋ ਜਾਂਦੀਆ ਹਨ ਅਤੇ ਜੋ ਕੌਮਾਂ ਆਪਣਾ ਧਰਮ ਅਤੇ ਸਾਹਿਤ ਤੋਂ ਦੂਰੀ ਬਣਾਉਂਦੀਆਂ ਹਨ। ਉਹ ਕੌਮਾਂ ਆਪਣੀ ਇਤਿਹਾਸਕ ਹੋਂਦ ਖ਼ਤਮ ਕਰ ਲੈਂਦੀਆਂ ਹਨ।ਜੋ ਅੱਜ ਵਾਲਮੀਕ ਸਮਾਜ ਨਾਲ ਹੋ ਰਿਹਾ ਹੈ।ਇਸ ਮੌਕੇ ਅਮਨਦੀਪ ਸਿੰਘ,ਪਰਮਜੀਤ ਸਿੰਘ,ਜਸਵਿੰਦਰ ਸਿੰਘ,ਤਰਸੇਮ ਸਿੰਘ ਨੰਬਰਦਾਰ,ਦਰਸ਼ਨ ਸਿੰਘ,ਦਰਸ਼ੀ ਸਿੰਘ,ਆਤਮਾ ਸਿੰਘ,ਬਲਦੇਵ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Comment