ਆਰ ਕੇ ਐਸ ਸਕੂਲ ‘ਚ ਮਨਾਈ ਵਾਲਮੀਕਿ ਜੈਯੰਤੀ

ਆਰ ਕੇ ਐਸ ਸਕੂਲ 'ਚ ਮਨਾਈ ਵਾਲਮੀਕਿ ਜੈਯੰਤੀ

ਆਰ ਕੇ ਐਸ ਸਕੂਲ ‘ਚ ਮਨਾਈ ਵਾਲਮੀਕਿ ਜੈਯੰਤੀ
ਮੋਗਾ, (ਗੁਰਜੰਟ ਸਿੰਘ)-ਆਰ ਕੇ ਐਸ ਪਬਲਿਕ ਸਕੂਲ ਵਿਚ ਅੱਜ ਪ੍ਰਾਰਥਨਾ ਸਪਾ ਵਿਚ ਵਾਲਮੀਕਿ ਜੈਯੰਤੀ ਮਨਾਈ ਗਈ। ਸਭ ਤੋਂ ਪਹਿਲਾਂ ਸੱਤਵੀਂ ਜਮਾਤ ਦੀ ਵਿਦਿਆਰਥਣ ਸਵੀਟੀ ਨੇ ਦੱਸਿਆ ਕਿ ਭਗਵਾਨ ਮਹਾਂਰਿਸ਼ੀ ਵਾਲਮੀਕਿ ਰਿਸ਼ੀਆਂ ਦੀ ਕੁੱਲ ਵਿਚ ਪੈਦਾ ਹੋਏ ਅਤੇ ਉਨਾਂ ਨੇ ਆਪਣੀ ਤਪ ਸਾਧਨਾ ਰਾਹੀਂ ਇੰਨੀ ਮਹਾਨਤਾ ਪ੍ਰਾਪਤ ਕਰ ਲਈ ਕਿ ਰਮਾਇਣ ਵਰਗੇ ਮਹਾਂਕਾਵਿ ਦੀ ਰਚਨਾ ਕਰ ਦਿੱਤੀ। ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰ ਚੌਹਾਨ ਨੇ ਦੱਸਿਆ ਕਿ ਭਾਰਤੀ ਸੰਸਕ੍ਰਿਤੀ ਦੇ ਸਰੂਪ ਨੂੰ ਦੱਸਣ ਲਈ ਵਾਲਮੀਕਿ ਲਿਖੀ ਗਈ ਰਮਾਇਣ ਇਕ ਮਹਾਨ ਆਦਰਸ਼ ਗ੍ਰੰਥ ਹੈ। ਅੰਤ ਵਿਚ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਵਾਲਮੀਕਿ ਜੈਯੰਤੀ ਦੀ ਵਧਾਈ ਦਿੱਤੀ।

Related posts

Leave a Comment