ਬਦੀ ‘ਤੇ ਨੇਕੀ ਦਾ ਪ੍ਰਤੀਕ ‘ਦੁਸਹਿਰੇ ਦਾ ਤਿਉਹਾਰ

ਬਦੀ 'ਤੇ ਨੇਕੀ ਦਾ ਪ੍ਰਤੀਕ 'ਦੁਸਹਿਰੇ ਦਾ ਤਿਉਹਾਰ

ਬਦੀ ‘ਤੇ ਨੇਕੀ ਦਾ ਪ੍ਰਤੀਕ ‘ਦੁਸਹਿਰੇ ਦਾ ਤਿਉਹਾਰ
ਮੋਗਾ ‘ਚ ਧੂਮ-ਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ

ਦੁਸਹਿਰੇ ਦਾ ਤਿਉਹਾਰ ਤੇ ਸਾਨੂੰ ਬਦੀ ਦੇ ਖਾਤਮੇ ਦੀ ਸਿੱਖਿਆ ਲੈਣੀ ਚਾਹੀਦੀ : ਚੌਹਾਨ
ਮੋਗਾ, (ਗੁਰਜੰਟ ਸਿੰਘ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਮੋਗਾ ਸ਼ਹਿਰ ਦੇ ਇਲਾਵਾ ਜ਼ਿਲੇ ਦੀਆਂ ਸਬ ਡਵੀਜ਼ਨਾਂ ਅਤੇ ਪਿੰਡਾਂ ਵਿਚ ਵੀ ਧੂਮ ਧਾਮ ਨਾਲ ਮਨਾਇਆ ਗਿਆ। ਮੋਗਾ ਸ਼ਹਿਰ ਦੇ ਤਿੰਨ ਪ੍ਰਮੁੱਖ ਸਥਾਨ ਡੀ.ਐਮ ਕਾਲਜ, ਟਾਉਨ ਹਾਲ ਕਲੱਬ ਅਤੇ ਗੋਧੇਵਾਲਾ ਸਟੇਡੀਅਮ ‘ਚ ਦੁਸ਼ਹਿਰੇ ਸਬੰਧੀ ਸਮਾਗਮ ਕਰਵਾਏ ਗਏ। ਨਵੀਨ ਕਲਾ ਮੰਦਿਰ ਵਲੋਂ ਡੀ.ਐਮ ਕਾਲਜ ਮੋਗਾ ਅਤੇ ਦੁਸਹਿਰਾ ਕਮੇਟੀ ਵਲੋਂ ਟਾਉਨ ਹਾਲ ਕਲੱਬ ਅਤੇ ਪ੍ਰਜਾਪਤ ਕਲੱਬ ਵਲੋਂ ਗੋਧੇਵਾਲਾ ਸਟੇਡੀਅਮ ‘ਚ ਸਮਾਗਮ ਕਰਵਾਇਆ ਗਿਆ। ਨਵੀਨ ਕਲਾ ਮੰਦਿਰ ਵਿਚ ਪ੍ਰਭੂ ਰਾਮ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੋਂ ਹੁੰਦਾ ਹੋਇਆ ਡੀ ਐਮ ਕਾਲਜ ਮੋਗਾ ਦੀ ਗਰਾਉਂਡ ‘ਚ ਪ ਹੁੰਚੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਸ਼ਰਦ ਸੱਤਿਆ ਚੌਹਾਨ ਏ.ਡੀ.ਜੀ.ਪੀ ਟ੍ਰੈਫਿਕ, ਡਾ. ਹਰਜੋਤ ਕਮਲ ਵਿਧਾਇਕ ਮੋਗਾ, ਸਾਬਕਾ ਮੰਤਰੀ ਡਾ ਮਾਲਤੀ ਥਾਪਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਤੇ ਸਾਨੂੰ ਬਦੀ ਦੇ ਖਾਤਮੇ ਦੀ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਰਾਵਨ ਦੇ ਕੋਲ ਸਾਰੀਆਂ ਸ਼ਕਤੀਆਂ ਸਨ, ਪਰ ਉਸਦੀ ਬੁੱਧੀ ਖਰਾਬ ਹੋਣ ਕਾਰਨ ਤ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਸ੍ਰੀ ਰਾਮ ਦੀ ਧਰਮ ਪਤਨੀ ਮਾਤਾ ਸੀਤਾ ਦਾ ਹਰਨ ਕਰ ਲਿਆ, ਜੋ ਉਸਦੀ ਮੌਤ ਦਾ ਕਾਰਨ ਬਣਿਆ। ਉਨਾਂ ਦੁਸ਼ਹਿਰੇ ਦੀ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਿਉਹਾਰ ਨੂੰ ਆਪਸੀ ਮਿਲਵਰਨ ਨਾਲ ਮਨਾਉੁਣ ਦੇ ਲਈ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਮਨੋਜ ਜੈਸਵਾਲ, ਵਿਜੈ ਧੀਰ, ਚੈਅਰਮੇਨ ਰਮੇਸ਼ ਕੁੱਕੂ, ਨਵੀਨ ਸਿੰਗਲਾ, ਰਾਜ ਕਮਲ ਕਪੂਰ, ਰਮਨ ਮੱਕੜ, ਦਵਿੰਦਰਪਾਲ ਸਿੰਘ ਰਿੰਪੀ, ਹਰੀਸ਼ ਧੀਰ, ਤਰੁਣ ਸਿੰਗਲਾ, ਭਾਰਤੀ ਬਾਂਸਲ, ਰਮੀਕਾਂਤ ਜੈਨ, ਵਿਪਨ ਜਿੰਦਲ, ਬਲਵੰਤ ਰਾਏ ਆਦਿ ਹਾਜਰ ਸਨ। ਇਸ ਤਰਾਂ ਪ੍ਰਜਾਪਤ ਦੁਸਹਿਰਾ ਕਲੱਬ ਵਲੋਂ ਗੋਧੇਵਾਲਾ ਸਟੇਡੀਅਮ ‘ਚ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ, ਐਸ ਸੀ ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਬੀਸੀ ਵਿੰਗ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਜ਼ਿਲਾ ਪ੍ਰਧਾਨ ਭਾਜਪਾ ਵਿਨੈ ਸ਼ਰਮਾ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜਗਦੀਸ਼ ਛਾਬੜਾ ਹਾਜਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਬਦੀ ਅਤੇ ਨੇਕੀ ਦੇ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਤਿਉਹਾਰ ਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਮਾਜ ‘ਚ ਫੈਲੀਆਂ ਸਮਾਜਿਕ ਕੁਰੀਤੀਆਂ ਨਸ਼ੇ, ਭਰੂਣ ਹੱਤਿਆ ਨੂੰ ਖਤਮ ਕਰਨ ਦੇ ਲਈ ਅਪਣਾ ਬਣਦਾ ਯੋਗਦਾਨ ਪਾਉਣ, ਤਾਂਕਿ ਵਧੀਆ ਸਮਾਜ ਦਾ ਨਿਰਮਾਣ ਹੋ ਸਕੇ। ਉਨਾਂ ਕਲੱਬ ਨੂੰ ਵਿਸ਼ਵਾਸ ਦੁਆਇਆ ਕਿ ਉਹ ਪਹਿਲਾਂ ਦੀ ਤਰਾਂ ਕਲੱਬ ਦਾ ਹਰ ਖੇਤਰ ਵਿਚ ਸਹਿਯੋਗ ਦੇਣ ਦੇ ਲਈ ਯਤਨਸ਼ੀਲ ਹਨ। ਇਸ ਮੌਕੇ ਰਾਵਨ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ।

Related posts

Leave a Comment