ਸ਼ੁਕਰਾਨਾ ਦਿਵਸ ਗੁਰਦੁਆਰਾ ਟਾਂਕ ਕਸ਼ੱਤਰੀ ਵਿਖੇ 4 ਨੂੰ

ਸ਼ੁਕਰਾਨਾ ਦਿਵਸ ਗੁਰਦੁਆਰਾ ਟਾਂਕ ਕਸ਼ੱਤਰੀ ਵਿਖੇ 4 ਨੂੰ

ਮੋਗਾ, ਸ੍ਰੀ ਨਾਮਦੇਵ ਗੁਰਪੁਰਬ ਕਮੇਟੀ ਰਜਿ: ਮੋਗਾ ਵੱਲੋਂ ਘੁਮਾਣਾਂ ਵਿਖੇ 47ਵਾਂ ਗੁਰੂ ਕਾ ਲੰਗਰ ਲਗਾਉਣ ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਅਕਾਲਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸ਼ੁਕਰਾਨਾ ਦਿਵਸ 4 ਫਰਵਰੀ ਦਿਨ ਐਤਵਾਰ ਸਵੇਰੇ 8 ਤੋਂ 11 ਵਜੇ ਤੱਕ ਗੁਰਦੁਆਰਾ ਟਾਂਕ ਕਸ਼ੱਤਰੀ ਬਿਲਡਿੰਗ ਜਮੀਅਤ ਸਿੰਘ ਰੋਡ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਇਆ ਜਾ ਰਿਹਾ ਹੈ। ਇਸਦਾ ਪ੍ਰਗਟਾਵਾ ਭਾਈ ਜਸਵੀਰ ਸਿੰਘ ਖਾਲਸਾ ਮੁੱਖਸੇਵਾਦਾਰ, ਪਿੰ੍ਰਸੀਪਲ ਜੋਗਿੰਦਰ ਸਿੰਘ ਲੋਹਾਮ, ਗੁਰਜੰਟ ਸਿੰਘ ਸਾਹੋਕੇ ਮੁੱਖ ਸੇਵਾਦਾਰ ਸ੍ਰੀ ਨਾਮ ਦੇਵ ਗੁਰਪੁਰਬ ਕਮੇਟੀ ਰਜਿ: ਮੋਗਾ, ਸੁਖਮੰਦਰ ਸਿੰਘ ਬਿੱਟੂ ਨੇ ਕੀਤਾ। ਉਨ•ਾਂ ਦੱਸਿਆ ਕਿ ਭਾਈ ਹਰਵਿੰਦਰ ਸਿੰਘ ਗੰਗਾਨਗਰ ਵਾਲੇ, ਭਾਈ ਜਸਵੀਰ ਸਿੰਘ, ਭਾਈ ਜਸਵਿੰਦਰ ਸਿੰਘ ਹਜੂਰੀ ਰਾਗੀ, ਗਿਆਨੀ ਹਰਜੀਤ ਸਿੰਘ ਮੋਗਾ ਵਾਲੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਦਾ ਅਤੁੱਟ ਲੰਗਰ ਵਰਤੇਗਾ।

Related posts

Leave a Comment