ਅਜੀਤਵਾਲ ਕਾਲਜ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਮਨਾਈ

ਅਜੀਤਵਾਲ ਕਾਲਜ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਮਨਾਈ

ਮੋਗਾ, (ਜਗਮੋਹਨ ਸ਼ਰਮਾ) : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵਿਖੇ ਪਰਸ਼ੂਰਾਮ ਜਯੰਤੀ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਕਿਹਾ ਕਿ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਵਜੋਂ ਜਾਣੇ ਜਾਂਦੇ ਭਗਵਾਨ ਸ੍ਰੀ ਪ੍ਰਸ਼ੂਰਾਮ ਜੀ ਦਾ ਬਚਪਨ ਦਾ ਨਾਮ ਰਾਮ ਸੀ। ਭਗਵਾਨ ਸ਼ਿਵ ਜੀ ਨੇ ਉਨਾਂ ਦੀ ਅਤਿਅੰਤ ਸ਼ਰਧਾ, ਤਪੱਸਿਆ ਤੋਂ ਪ੍ਰਸੰਨ ਹੋ ਕੇ ਇੱਕ ਕੁਲਹਾੜੀ ਰੂਪੀ ਹਥਿਆਰ ਪਰਸ਼ਾ ਭੇਂਟ ਕੀਤਾ, ਜਿਸ ਤੇ ਇਹ ਪਰਸ਼ੂਰਾਮ ਜੀ ਦੇ ਨਾਮ ਨਾਲ ਜਾਣੇ ਜਾਣ ਲੱਗੇ। ਪ੍ਰਿੰਸੀਪਲ ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਭਗਵਾਨ ਸ਼ਿਵ ਜੀ ਦੀ ਆਗਿਆ ਅਨੁਸਾਰ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ ਜੀ ਨੇ ਪਰਸ਼ੇ ਦੀ ਵਰਤੋਂ ਸਿਰਫ਼ ਲੋੜਵੰਦ ਗਰੀਬਾਂ ਦੀ ਸਹਾਇਤਾ ਲਈ ਕੀਤੀ। ਲੋਕਾਂ ਨੇ ਵੀ ਉਨਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ। ਮੈਡਮ ਮਨਵੀਨ ਕੌਰ ਨੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਨੂੰ ਭਗਤੀ ਸ਼ਕਤੀ ਅਤੇ ਗਿਆਨ ਦੇ ਮਾਲਕ ਦੱਸਦਿਆਂ ਉਨਾਂ ਵੱਲੋਂ ਆਪਣੀ ਸ਼ਕਤੀ ਦੀ ਵਰਤੋਂ ਦੇ ਸਦ-ਉਪਯੋਗ ਦੀਆਂ ਕਈ ਉਦਾਹਰਣਾਂ ਦਿੱਤੀਆਂ। ਮੈਡਮ ਵਿਸ਼ਾਲਜੀਤ ਕੌਰ ਨੇ ਦੱਸਿਆ ਕਿ ਇਨਾ ਨੇ ਸੰਸਾਰ ਜੇਤੂ ਬਣ ਕੇ ਵੀ ਆਪਣੇਂ ਪਾਸ ਕੁਝ ਨਹੀਂ ਰੱਖਿਆ ਤੇ ਸਭ ਕੁਝ ਰਿਸ਼ੀਆਂ ਮੁਨੀਆਂ ਨੂੰ ਦਾਨ ਕਰਕੇ ਦਾਨਵੀਰ ਬਣੇ। ਇਸ ਮੌਕੇ ਹਾਜ਼ਰ ਸਟਾਫ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਖੂਬ ਮਿਹਨਤ ਕਰਨਗੇ ਅਤੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰਨਗੇ।

Related posts

Leave a Comment