ਸਮੂਹ ਵਿਭਾਗਾਂ ਨੂੰ ਕੋਈ ਵੀ ਅਸਾਮੀ ਪੁਰ ਕਰਨ ਤੋਂ ਪਹਿਲਾਂ ਰੋਜ਼ਗਾਰ ਦਫ਼ਤਰ ਤੋਂ ਅਧਿਸੂਚਿਤ ਕਰਵਾਉਣੀ ਲਾਜ਼ਮੀ-ਡਿਪਟੀ ਕਮਿਸ਼ਨਰ

ਸਮੂਹ ਵਿਭਾਗਾਂ ਨੂੰ ਕੋਈ ਵੀ ਅਸਾਮੀ ਪੁਰ ਕਰਨ ਤੋਂ ਪਹਿਲਾਂ ਰੋਜ਼ਗਾਰ ਦਫ਼ਤਰ ਤੋਂ ਅਧਿਸੂਚਿਤ ਕਰਵਾਉਣੀ ਲਾਜ਼ਮੀ-ਡਿਪਟੀ ਕਮਿਸ਼ਨਰ

ਮੋਗਾ (ਗੁਰਜੰਟ ਸਿੰਘ): ਪੰਜਾਬ ਸਰਕਾਰ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਜ਼ਿਲ•ੇ ਵਿੱਚ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫ਼ਤਰ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਸਮੂਹ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਸੋਸਾਇਟੀਆਂ ਅਤੇ ਸੰਸਥਾਵਾਂ ਆਦਿ ਨੂੰ ਕੋਈ ਵੀ ਖਾਲੀ ਅਸਾਮੀ ਭਾਵੇ ਉਹ ਰੈਗੂਲਰ, ਐਡਹਾਕ ਜਾਂ ਆਊੁਟ ਸੋਰਸ ‘ਤੇ ਹੋਵੇ ਪੁਰ ਕਰਨ ਤੋਂ ਪਹਿਲਾਂ ਉਹ ਅਸਾਮੀ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫ਼ਤਰ ਮੋਗਾ ਪਾਸੋਂ ਅਧਿਸੂਚਿਤ ਕਰਵਾਉਣੀ ਲਾਜ਼ਮੀ ਹੈ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਦੇ ਵਾਅਦੇ ਨੂੰ ਪੂਰਾ ਕਰਨ ਦਾ ਫੈਲਿਆ ਗਿਆ ਹੈ, ਜਿਸ ਤਹਿਤ ਜ਼ਿਲ•ੇ ਦਾ ਕੋਈ ਵੀ ਬੇਰੋਜ਼ਗਾਰ ਵਿਅਕਤੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮੋਗਾ ਸਥਿਤ ਜ਼ਿਲ•ਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫ਼ਤਰ ਵਿਖੇ ਆਪਣਾ ਨਾਂਅ ਰਜਿਸਟਰ ਕਰਵਾ ਸਕਦਾ ਹੈ।

Related posts

Leave a Comment