ਵਿਸ਼ਵਕਰਮਾ ਨਗਰ ਦੀ ਸੜ•ਕ ਨੰਬਰ 4 ਤੇ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ

ਵਿਸ਼ਵਕਰਮਾ ਨਗਰ ਦੀ ਸੜ•ਕ ਨੰਬਰ 4 ਤੇ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ

ਵਿਸ਼ਵਕਰਮਾ ਨਗਰ ਦੀ ਸੜ•ਕ ਨੰਬਰ 4 ਤੇ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ

ਮੋਗਾ 3ਜੂਨ (ਗੁਰਜੰਟ ਸਿੰਘ): ਅੱਜ ਮੋਗਾ ਦੇ ਵਾਰਡ ਨੰਬਰ 21 ਦੇ ਮੁਹੱਲਾ ਵਿਸ਼ਵਕਰਮਾ ਨਗਰ ਦੀ ਸੜ•ਕ ਨੰਬਰ 4 ਤੇ ਪ੍ਰੀਮੈਕਸ ਪਾਉਣ ਦਾ ਉਦਘਾਟਨ ਸੀਨੀਅਰ ਕਾਂਗਰਸੀ ਦਵਿੰਦਰ ਸਿੰਘ ਰਣੀਆ ਅਤੇ ਹਿੰਮਤ ਸਿੰਘ ਚੇਅਰਮੈਨ ਬੀ.ਸੀ. ਵਿੰਗ ਸਿਟੀ ਮੋਗਾ ਨੇ ਕੀਤਾ। ਇਸ ਮੌਕੇ ਤੇ ਉਕਤ ਦੋਹਾਂ ਆਗੂਆਂ ਨੇ ਦੱਸਿਆ ਕਿ ਇਹ ਸੜ•ਕ ਕਰੀਬ ਪਿਛਲੇ ਦਸ ਸਾਲਾਂ ਤੋਂ ਟੁੱਟੀ ਹੋਈ ਸੀ ਅਤੇ ਮੁਹੱਲਾ ਵਾਸੀਆਂ ਨੇ ਡਾ. ਹਰਜੋਤ ਕਮਲ ਐਮ.ਐਲ.ਏ ਮੋਗਾ ਨੂੰ ਇਸ ਸੜ•ਕ ਨੂੰ ਬਣਾਉਣ ਸਬੰਧੀ ਬੇਨਤੀ ਕੀਤੀ ਸੀ, ਜਿਨ•ਾਂ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੜ•ਕ ਦਾ ਕੰਮ ਸ਼ੁਰੂ ਕਰਵਾਇਆ। ਮੁਹੱਲਾ ਨਿਵਾਸੀਆਂ ਨੇ ਐਮ.ਐਲ.ਏ ਡਾ. ਹਰਜੋਤ ਕਮਲ ਦਾ ਸੜ•ਕ ਬਣਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਿਹੜੇ ਵੀ ਲੋਕਾਂ ਨਾਲ ਵਾਅਦੇ ਕੀਤੇ ਹਨ ਉਨ•ਾਂ ਨੂੰ ਦਰਜਾ- ਬ- ਦਰਜਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ  ਜਸਵੀਰ ਸਿੰਘ, ਵਿਜੇ ਕੁਮਾਰ, ਜਗਜੀਤ ਸਿੰਘ ਜੀਤਾ, ਭਗਵਾਨ ਦਾਸ ਆਦਿ ਹਾਜਰ ਸਨ।

Related posts

Leave a Comment