ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ

ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ

ਮਹਿੰਗੀ ਕੀਮਤ ਦਾ ਡਿੱਗਿਆ ਫੋਨ ਵਾਪਸ ਕਰਕੇ ਦਿਖਾਈ ਇਮਾਨਦਾਰੀ

ਬਾਘਾਪੁਰਾਣਾ,  (ਰਾਜਿੰਦਰ ਸਿੰਘ ਕੋਟਲਾ): ਜਿੱਥੇ ਅੱਜ ਕੱਲ ਬੇਈਮਾਨੀ ਠੱਗੀ-ਠੋਰੀ ਆਦਿ ਦੇ ਜਿਆਦਾ ਮਸਲੇ ਸਾਹਮਣੇ ਆ ਰਹੇ ਹਨ ਉੱਥੇ ਅਜੇ ਵੀ ਕੁਝ ਲੋਕਾਂ ਵਿੱਚ ਇਮਾਨਦਾਰੀ ਜਿੰਦਾ ਹੈ, ਅਜਿਹੀ ਹੀ ਮਿਸਾਲ ਸਥਾਨਕ ਸ਼ਹਿਰ ਵਿਖੇ ਉਦੋਂ ਵੇਖਣ ਨੂੰ ਮਿਲੀ ਜਦ ਗੁਰਵਿੰਦਰ ਸਿੰਘ ਪੁੱਤਰ ਰੂਪ ਕੁਮਾਰ ਵਾਸੀ ਮੋਗਾ ਰੋਡ ਦਾ ਤਕਰੀਬਨ 20,000 ਕੀਮਤ ਦਾ ਮੋਬਾਇਲ ਜੋ ਬੀਤੀ 23 ਮਈ ਦੀ ਰਾਤ ਨੂੰ ਡਿੱਗ ਪਿਆ ਸੀ ਜੋ ਜਸਪ੍ਰੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ, ਜਸਕਰਣ ਸਿੰਘ ਪੁੱਤਰ ਗੁਰਨੈਬ ਸਿੰਘ ਅਤੇ ਵਿਸ਼ਵਾਜੀਤ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਨੇੜੇ ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾਪੁਰਾਣਾ ਹੁਰਾਂ ਨੂੰ ਰਾਤ ਨੂੰ ਸੈਰ ਕਰਦਿਆਂ ਮਿਲ ਗਿਆ ਜਦੋਂ ਕਿ ਮੋਬਾਇਲ ਦੀ ਬੈਟਰੀ ਲੋਅ ਹੋਣ ਕਾਰਨ ਫੋਨ ਬੰਦ ਸੀ ਅਤੇ ਉਸ ਨੂੰ ਲਾਕ ਲੱਗਿਆ ਹੋਣ ਕਾਰਣ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਸਦਾ ਮੋਬਾਇਲ ਹੈ ਫਿਰ ਉਨ•ਾਂ ਨੇ ਦੂਸਰੇ ਦਿਨ ਮੋਬਾਇਲ ਵਿਚਲੇ ਸਿਮ ਕੱਢਕੇ ਕੇ ਦੂਸਰੇ ਕਿਸੇ ਹੋਰ ਫੋਨ ਵਿੱਚ ਪਾ ਕੇ ਫੋਨ ਮਾਲਕ ਨੂੰੁ ਫੋਨ ਕੀਤਾ ਕਿ ਉਸ ਦਾ ਫੋਨ ਉਨ•ਾਂ ਕੋਲ ਹੈ ਜੋ ਆ ਕੇ ਲੈ ਲੈਣ ਮੋਬਾਇਲ ਮਾਲਕ ਗੁਰਵਿੰਦਰ ਸਿੰਘ ਨੇ ਉਨ•ਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਲੋਕ ਦੂਸਰਿਆਂ ਲਈ ਵੀ ਇਮਾਨਦਾਰੀ ਦੀ ਮਿਸਾਲ ਬਣਦੇ ਹਨ।

Related posts

Leave a Comment