ਗੰਦਗੀ ਤੋਂ ਇਲਾਕਾ ਨਿਵਾਸੀ ਅਤੇ ਰਾਹਗੀਰ ਪ੍ਰੇਸ਼ਾਨ, ਕਾਰਪੋਰੇਸਨ ਦੇਵੇ ਧਿਆਨ

ਗੰਦਗੀ ਤੋਂ ਇਲਾਕਾ ਨਿਵਾਸੀ ਅਤੇ ਰਾਹਗੀਰ ਪ੍ਰੇਸ਼ਾਨ, ਕਾਰਪੋਰੇਸਨ ਦੇਵੇ ਧਿਆਨ

ਗੰਦਗੀ ਤੋਂ ਇਲਾਕਾ ਨਿਵਾਸੀ ਅਤੇ ਰਾਹਗੀਰ ਪ੍ਰੇਸ਼ਾਨ, ਕਾਰਪੋਰੇਸਨ ਦੇਵੇ ਧਿਆਨ
ਮੋਗਾ, (ਗੁਰਜੰਟ ਸਿੰਘ)-ਸਥਾਨਕ ਲਾਲ ਸਿੰਘ ਰੋਡ ਤੇ ਰੋਜਾਨਾ ਗੰਦਗੀ ਦੇ ਢੇਰ ਲੱਗਦੇ ਹਨ, ਪਰ ਕਾਰਪੋਰੇਸ਼ਨ ਵਲੋਂ ਗੰਦਗੀ ਨੂੰ ਸਮੇਂ ਸਿਰ ਚੁਕਾਇਆ ਨਹੀਂ ਜਾਂਦਾ ਅਤੇ ਇਸ ਨਾਲ ਇਲਾਕਾ ਨਿਵਾਸੀ ਅਤੇ ਰਾਹਗੀਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਇੰਨਾਂ ਗੰਦਗੀ ਦੇ ਢੇਰਾਂ ਨਾਲ ਮੁਹੱਲਾ ਵਾਸੀ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਲਾਕਾ ਨਿਵਾਸੀ ਹਿੰਮਤ ਸਿੰਘ ਚੇਅਰਮੈਨ ਬੀ.ਸੀ.ਵਿੰਗ ਕਾਂਗਰਸ (ਸਿਟੀ) ਛਿੰਦਾ ਬਰਾੜ, ਕਰਨ ਗਾਬਾ, ਸਾਧੂ ਸਿੰਘ, ਦਰਸ਼ਨ ਸਿੰਘ, ਕਮਲਜੀਤ ਸਿੰਘ, ਜਗਸੀਰ ਸਿੰਘ ਜੱਗਾ ਆਦਿ ਨੇ ਕਾਰਪੋਰੇਸ਼ਨ ਤੋਂ ਮੰਗ ਕੀਤੀ ਕਿ ਕਾਰਪੋਰੇਸ਼ਨ ਗੰਦਗੀ ਨੂੰ ਖਿਲਰਣ ਤੋਂ ਬਚਾਉਣ ਲਈ ਇੱਥੇ ਕੰਟੇਨਰ ਦਾ ਪ੍ਰਬੰਧ ਕਰੇ ਅਤੇ ਗੰਦਗੀ ਨੂੰ ਨਾਲ ਦੀ ਨਾਲ ਚੁੱਕਿਆ ਜਾਵੇ।

Related posts

Leave a Comment