ਜੱਸੀ ਬਾਈ ਦਾ,’ਪੰਜਾਬੀ ਵਿਰਸਾ’ ਜਾਰੀ

ਜੱਸੀ ਬਾਈ ਦਾ,'ਪੰਜਾਬੀ ਵਿਰਸਾ' ਜਾਰੀ

ਜੱਸੀ ਬਾਈ ਦਾ,’ਪੰਜਾਬੀ ਵਿਰਸਾ’ ਜਾਰੀ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਮਲਵਈ ਗਿੱਧੇ ਨਾਲ ਚਰਚਿੱਤ ਕਲਾਕਾਰ ਜੱਸੀ ਬਾਈ ਸਿੰਗਲ ਟਰੈਕ ‘ਪੰਜਾਬੀ ਵਿਰਸਾ’ ਸਿੰਗਲ ਟਰੈਕ ਗੀਤ ਲੈਕੇ ਪੰਜਾਬੀ ਸੂਝਵਾਨ ਸਰੋਤਿਆਂ ਦੇ ਰੂਬਰੂ ਹੋਇਆ ਹੈ। ਬਲੈਕ ਮਿÀਜਿਕ ਦੀ ਪੇਸ਼ਕਸ਼ ਪੰਜਾਬੀ ਵਿਰਸੇ ਦੀ ਵੀਡੀਓ ਸੱਗੀ ਫ਼ੁੱਲ ਫ਼ਿਲਮਜ਼ ਘੋਲੀਆ ਕਲਾਂ ਨੇ ਬਣਾਈ ਹੈ। ਜਦ ਕਿ ਸੰਗੀਤ ਆਰ ਮਨੀ ਦਾ ਹੈ।ਵੀਡੀਓ ਐਡੀਟਰ ਜੈਜ਼ ਹਨ। ਜੱਸੀ ਬਾਈ ਨੇ ਦੱਸਿਆ ਕਿ ਲੋਕ ਬੋਲੀਆਂ ਨੂੰ ਅਧਾਰ ਬਣਾ ਕੇ ਨਵੇਕਲਾ ਰੰਗ ਦੀ ਕੋਸਿਸ਼ ਕੀਤੀ ਹੈ ਜੋ ਕਿ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਜਰੂਰ ਪਸੰਦ ਆਵੇਗੀ। ਗੀਤ ਤੇ ਫ਼ਿਲਮ ਕਲਾ ਨਾਲ ਜੁੜੇ ਵੀਡੀਓ ਡਾਇਰੈਕਟਰ ਦਿਲ ਦਿਲਜੀਤ ਨੇ ਦੱਸਿਆ ਕਿ ਗੀਤ ਦੇ ਨਾਲ ਢੁੱਕਵਾਂ ਫ਼ਿਲਮਾਂਕਣ ਕਰਕੇ ਪੰਜਾਬੀ ਵਿਰਸੇ ਦਾ ਚਿਹਰਾ ਪੇਸ਼ ਕਰਨ ਦੀ ਕੋਸਿਸ਼ ਕੀਤੀ ਹੈ। ਸੱਭਿਆਚਾਰ ਤੇ ਕਲਾ ਨਾਲ ਜੁੜੇ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਜੱਸੀ ਬਾਈ ਸੁਰੀਲੀ ਤੇ ਦਮਦਾਰ ਅਵਾਜ਼ ਦਾ ਮਾਲਕ ਹੈ ਇਸ ਹੰਭਲੇ ਨਾਲ ਉਹ ਗਾਇਕੀ ਦੇ ਤਿਲਕਣੇ ਪਿੜ ਵਿੱਚ ਨਿੱਗਰ ਕਦਮ ਰੱਖੇਗਾ। ਜੱਸੀ ਬਾਈ ਦਾ ਸਿੰਗਲ ਟਰੈਕ ਪੋਸਟਰ ਜਾਰੀ ਕਰਨ ਸਮੇਂ ਸਾਹਿਤਕਾਰ ਤੇਜਾ ਸਿੰਘ ਰੌਂਤਾ ਨੇ ਜੱਸੀ ਬਾਈ ਨੂੰ ਮੁਬਾਰਕਵਾਦ ਦਿੱਤੀ। ਇਸ ਸਮੇਂ ਦਿਲ ਦਿਲਜੀਤ,ਜੱਸੀ ਬਾਈ,ਕੁਲਵਿੰਦਰ ਘੋਲੀਆ,ਬਲਜੀਤ ਗਰੇਵਾਲ,ਬੱਬੀ ਪੱਤੋ,ਬੀਐਸ ਮਾਣੂੰਕੇ,ਪ੍ਰਸ਼ੋਤਮ ਪੱਤੋ, ਭੁਪਿੰਦਰ ਪਨੇਸਰ, ਸਰਗਮ ਰੌਂਤਾ, ਸੰਗੀਤਕਾਰ ਮੰਗਾ, ਕਰਨ ਜੌਹਰ, ਨਿਰਦੇਸ਼ਕ ਲਵਲੀ ਸ਼ਰਮਾ, ਬੀਐਸ ਬਿੱਟੂ, ਗਗਨਦੀਪ ਰੌਂਤਾ, ਸਿਮਰਤਦੀਪ ਆਦਿ ਕਲਾ ਪ੍ਰੇਮੀ ਮੌਜੂਦ ਸਨ। ਜੱਸੀ ਬਾਈ ਦਾ ਸਿੰਗਲ ਟਰੈਕ ਜਾਰੀ ਕਰਨ ਸਮੇਂ ਸਾਹਿਤ ਤੇ ਕਲਾ ਨਾਲ ਜੁੜੀਆਂ ਹਸਤੀਆਂ।
2
————

Related posts

Leave a Comment