ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ

ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ

ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਕੱਢੇ ਡਰਾਅ
ਮੋਗਾ, (ਗੁਰਜੰਟ ਸਿੰਘ)-ਜ਼ਿਲਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲੇ ਦੇ 6 ਵੱਖ-ਵੱਖ ਸ਼ਹਿਰਾਂ/ਕਸਬਿਆਂ ‘ਚ ਪਟਾਕੇ ਵੇਚਣ/ਸਟਾਕ ਕਰਨ ਲਈ 37 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਡਰਾਅ ਕੱਢੇ ਗਏ। ਇਹ ਡਰਾਅ ਨਿਰਪੱਖ, ਆਜ਼ਾਦਾਨਾ ਅਤੇ ਪਾਰਦਰਸ਼ੀ ਢੰਗ ਨਾਲ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਹੀ ਕੱਢੇ ਗਏ। ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲੇ ਦੀਆਂ 5 ਸਬ ਡਵੀਜ਼ਨਾਂ ਵਿੱਚ 37 ਆਰਜ਼ੀ ਲਾਈਸੈਂਸ ਜਾਰੀ ਕਰਨ ਲਈ ਕੁੱਲ 206 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਮੋਗਾ ਲਈ ਪ੍ਰਾਪਤ ਕੁੱਲ 137 ਦਰਖਾਸਤਾਂ ਵਿੱਚੋਂ 15 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਇਸੇ ਤਰ੍ਹਾਂ ਸਬ ਡਵਨਿਹਾਲ ਸਿੰਘ ਵਾਲਾ ਵਿੱਚ ਨਿਹਾਲ ਸਿੰਘ ਵਾਲਾ ਲਈ ਪ੍ਰਾਪਤ 12 ਦਰਖਾਸਤਾਂ ਵਿੱਚੋਂ 5 ਅਤੇ ਬੱਧਨੀ ਕਲਾਂ ਲਈ ਪ੍ਰਾਪਤ 8 ਦਰਖਾਸਤਾਂ ਵਿੱਚੋਂ 1 ਆਰਜ਼ੀ ਲਾਈਸੈਂਸ ਦੇ ਡਰਾਅ ਕੱਢੇ ਗਏ। ਸਬ-ਡਵੀਜ਼ਨ ਬਾਘਾਪੁਰਾਣਾ ਲਈ ਪ੍ਰਾਪਤ ਕੁੱਲ 31 ਦਰਖਾਸਤਾਂ ਵਿੱਚੋਂ 10 ਅਤੇ ਸਬ ਡਵਧਰਮਕੋਟ ਵਿੱਚ ਕੇਵਲ ਧਰਮਕੋਟ ਲਈ ਪ੍ਰਾਪਤ 8 ਦਰਖਾਸਤਾਂ ਵਿੱਚੋਂ 1 ਅਤੇ ਕੋਟ ਈਸੇ ਖਾਂ ਲਈ ਪ੍ਰਾਪਤ 10 ਦਰਖਾਸਤਾਂ ਵਿੱਚੋਂ 5 ਆਰਜ਼ੀ ਲਾਈਸੈਂਸਾਂ ਦੇ ਡਰਾਅ ਕੱਢੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਪਟਾਕੇ ਨਿਸਚਿਤ ਥਾਵਾਂ ‘ਤੇ ਹੀ ਵੇਚੇ/ਸਟਾਕ ਕੀਤੇ ਜਾ ਸਕਣਗੇ ਅਤੇ ਬਿਨ੍ਹਾਂ ਲਾਇਸੈਸ ਤੋ ਕੋਈ ਵੀ ਵਿਅਕਤੀ ਪਟਾਕੇ ਨਹੀ ਵੇਚ ਸਕੇਗਾ।

Related posts

Leave a Comment