ਮੰਚ ਨੇ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਹੈਂਡਬੈਗ

ਮੰਚ ਨੇ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਹੈਂਡਬੈਗ

ਮੰਚ ਨੇ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਹੈਂਡਬੈਗ
ਮੋਗਾ, (ਗੁਰਜੰਟ ਸਿੰਘ)-ਭਾਰਤੀ ਜਾਗ੍ਰਿਤੀ ਮੰਚ ਮੋਗਾ ਵਲੋਂ ਸਥਾਨਕ ਐਸ ਡੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੰਚ ਦੇ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਰਹਿਣ ਦੇ ਲਈ ਵਾਤਾਵਰਣ ਦੀ ਰੱਖਿਆ ਕਰਨਾ ਅਤੀ ਜ਼ਰੂਰੀ। ਉਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਰੋਕ ਲਗਾਈ ਹੋਈ ਹੈ, ਕਿਉਂਕਿ ਪਲਾਸਟਿਕ ਦੇ ਲਿਫਾਫੇ ਬਹੁਤ ਹੀ ਜ਼ਿਆਦਾ ਹਾਨੀਕਾਰਕ ਹਨ। ਡਾ. ਕੋਛੜ ਨੇ ਕਿਹਾ ਕਿ ਭਾਰਤੀ ਜਾਗ੍ਰਿਤੀ ਮੰਚ ਵਲੋਂ ਵਾਤਾਵਰਣ ਦੀ ਸੁਰੱਖਿਆ ਲਈ ਕੱਪੜੇ ਦੇ 1 ਹਜ਼ਾਰ ਹੈਂਡਬੈਗ ਵੰਡੇ ਜਾ ਰਹੇ ਹਨ ਤਾਂਕਿ ਬਜ਼ਾਰ ਤੋਂ ਲਿਆਂਦਾ ਜਾਣ ਵਾਲਾ ਸਮਾਨ ਪੋਲੀਥੀਨ ਦੇ ਬੈਗਾਂ ਵਿਚ ਨਾ ਪਾ ਕੇ ਇੰਨਾਂ ਹੈਂਡ ਬੈਗਾਂ ਵਿਚ ਲਿਆਂਦਾ ਜਾ ਸਕੇ। ਪ੍ਰਿੰਸੀਪਲ ਮੈਡਮ ਸੋਨੀਆ ਹਰਸ ਨੇ ਮੰਚ ਵਲੋਂ ਵਾਤਾਵਰਣ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਮੇਂ ਦੀ ਜ਼ਰੂਰ ਦੱਸਿਆ। ਮੰਚ ਦੇ ਮੈਂਬਰਾਂ ਵਲੋਂ ਵਿਦਿਆਰਥਣਾਂ ਨੂੰ ਹੈਂਡ ਬੈਗ ਵੰਡੇ ਗਏ ਅਤੇ ਉਨਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵੇਦ ਵਿਆਸ ਕਾਂਸਲ, ਸੰਤ ਰਾਮ ਗੁਪਤਾ, ਕੈਸ਼ਵ ਬਾਂਸਲ, ਮਾ. ਪ੍ਰੇਮ ਕੁਮਾਰ, ਮੰਗਤ ਰਾਮ, ਅੰਕੁਰ ਗੋਇਲ, ਮਨਦੀਪ ਕਪੂਰ ਦੇ ਇਲਾਵਾ ਸਕੂਲ ਕਲਰਕ ਸੰਜੀਵ ਗੋਇਲ ਅਤੇ ਸਮੂਹ ਸਟਾਫ ਹਾਜਰ ਸੀ।

Related posts

Leave a Comment