ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ

ਬਾਬਾ ਵਿਸ਼ਵਕਰਮਾ ਦੇ ਜਨਮ ਦਿਹਾੜੇ ਦੇ ਸੱਦਾ ਪੱਤਰ ਕਾਰਡ ਜਾਰੀ
ਮੋਗਾ, (ਗੁਰਜੰਟ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਤੇ ਸਥਿਤ ਵਿਸ਼ਵਕਰਮਾ ਭਵਨ ਵਿਚ ਵਿਸ਼ਵਕਰਮਾ ਵੰਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਭਵਨ ਦੇ ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 8 ਨਵੰਬਰ ਨੂੰ ਵਿਸ਼ਵਕਰਮਾ ਭਵਨ ਵਿਚ ਵਿਸ਼ਵਕਰਮਾ ਡੇ ਮਨਾਉਣ ਸਬੰਧੀ ਕਾਰਡ ਜਾਰੀ ਕੀਤਾ ਗਿਆ ਅਤੇ ਕਾਰਡ ਵੰਡਣ ਸਬੰਧੀ ਵੱਖ ਵੱਖ ਮੈਂਬਰਾਂ ਦੀਆਂ ਡਿਊਟਆਂ ਲਗਾਈਆਂ ਗਈਆਂ। ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਮਾਗਮ ਨੂੰ ਸਫਲ ਬਨਾਉਣ ਵਿਚ ਕਾਰਪੇਂਟਰ ਯੂਨੀਅਨ, ਮਕਾਨ ਉਸਾਰੀ ਵਰਕਰਜ਼ ਯੂਨੀਅਨ, ਮਿ. ਲਛਮਣ ਸਿੰਘ, ਮਿ. ਬਚਨ ਸਿੰਘ ਡਾਲਾ ਐਂਡ ਪਾਰਟੀ, ਗੁਰੂ ਨਾਨਕ ਮੋਦੀ ਖਾਨਾ, ਭਾਈ ਘਨ੍ਹਈਆਂ ਜੀ ਜਲ ਸੇਵਾ ਜੱਥਾ, ਖਾਲਸਾ ਸੇਵਾ ਸੁਸਾਇਟੀ, ਮਿਸਤਰੀ ਮਜ਼ਦੂਰ ਅਤੇ ਲੈਂਟਰ ਪਾਰਟੀ ਆਦਿ ਸੰਸਥਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਮੀਟਿੰਗ ਵਿਚ ਦਿਆਲ ਸਿੰਘ ਠੇਕੇਦਾਰ, ਗੁਰਪ੍ਰੀਤਮ ਸਿੰਘ ਚੀਮਾ, ਜੋਗਿੰਦਰ ਸਿੰਘ ਸਟੈਂਡਾਂ ਵਾਲੇ, ਜਸਵੀਰ ਸਿੰਘ ਬੁੱਘੀਪੁਰਾ, ਬਲਵੰਤ ਸਿੰਘ ਕਾਰਪੇਂਟਰ, ਭਾਗ ਸਿੰਘ, ਪ੍ਰੀਤਮ ਸਿੰਘ ਰਾਜੇਆਣਾ, ਹੈਪੀ, ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ ਠੇਕੇਦਾਰ, ਪੱਪੂ ਦੁੱਨੇਕੇ, ਸੱਜਣ ਸਿੰਘ, ਰਣਜੀਤ ਸਿੰਘ ਪੱਪੂ, ਜਗਦੀਪ ਸਿੰਘ, ਗੁਰਚਰਨ ਸਿੰਘ, ਗੁਰਦਿਆਲ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ, ਜਿੰਦਰ ਸਿੰਘ, ਆਤਮਾ ਸਿੰਘ, ਹਰਪ੍ਰੀਤ ਸਿੰਘ, ਸੁਖਮੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜਰ ਸਨ

Related posts

Leave a Comment