ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ

ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ

ਛਿੰਦਰਪਾਲ ਰੌਂਤਾ ਫ਼ੋਟੋ ਗਰਾਫ਼ਰਜ਼ ਯੂਨੀਅਨ ਦੇ ਤੀਜੀ ਵਾਰ ਪ੍ਰਧਾਨ ਬਣੇ
ਨਿਹਾਲ ਸਿੰਘ ਵਾਲਾ, (ਗੁਰਜੰਟ ਸਿੰਘ)-ਦੀ ਪੰਜਾਬ ਫ਼ੋਟੋਗ੍ਰਾਫ਼ਰਗ਼ ਐਸੋਸੀਏਸ਼ਨ ਦੀ ਚੋਣ ਵਿੱਚ ਛਿੰਦਰਪਾਲ ਰੌਂਤਾ ਨੂੰ ਤੀਸਰੀ ਵਾਰ ਜੋਨਲ ਪ੍ਰਧਾਨ ਚੁਣਿਆ ਗਿਆ। ਰੌਂਤਾ ਵਿਖੇ ਹੋਈ ਪੰਜਾਬ ਫ਼ੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੀ ਚੋਣ ਵਿੱਚ ਛਿੰਦਰਪਾਲ ਕਾਜਲ ਰੌਂਤਾ ਨੂੰ ਤੀਸਰੀ ਵਾਰ ਸਰਬਸੰਮਤੀ ਨਾਲ ਜੋਨ ਰੌਂਤਾ ਦਾ ਪ੍ਰਧਾਨ ਚੁਣਿਆਗਿਆ। ਛਿੰਦਰਪਾਲ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਜੋਨ ਵਿੱਚ ਰੌਂਤਾ, ਪੱਖਰਵੱਡ, ਖਾਈ, ਗਾਜੀਆਣਾ, ਭਾਗੀਕੇ, ਤਖਤੂਪੁਰਾ, ਸੈਦੋਕੇ, ਖੋਟੇ, ਧੂੜਕੋਟ, ਮਧੇ ਕੇ, ਪੱਤੋ ਹੀਰਾ ਸਿੰਘ, ਪੱਖਰਵੱਡ, ਬੁਰਜਹਮੌਰਾ ਆਦਿ ਪਿੰਡਾਂ ਦੇ ਫ਼ੋਟੋਗ੍ਰਾਫ਼ਰ ਸ਼ਾਮਿਲ ਹੋਏ। ਚੋਣ ਵਿਚ ਪ੍ਰਸ਼ੋਤਮ ਰਾਏ ਸਕੱਤਰ, ਅਵਤਾਰ ਪੱਤੋ ਖਜਾਨਚੀ ਚੁਣੇ ਗਏ। ਇਸ ਸਮੇਂ ਬੂਟਾ ਖਾਈ, ਤਾਰ ਪੱਤੋ, ਗਗਨ ਪੱਤੋ, ਬਿੰਦਰ ਖੋਟੇ, ਸ਼ਿੰਗਾਰਾ ਮਧੇ, ਮੁਖਤਿਆਰ ਬੁਰਜ ਹਮੀਰਾ, ਕੀਪਾ ਸੈਦੋਕੇ, ਚਮਕੌਰ ਭਾਗੀਕੇ ਕੁਲਦੀਪ ਤਖਤੂਪੁਰਾ ਆਦਿ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸੰਸਥਾ ਸਮਾਜ ਸੇਵੀ ਕੰਮਾਂ ਖੂਨਦਾਨ ਵਾਤਾਵਰਣ ਬਚਾਉ ਆਦਿ ਮੁਹਿੰਮਾਂ ਵਿੱਚ ਵੀ ਹਿੱਸਾ ਲਵੇਗੀ।

Related posts

Leave a Comment