ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ

ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ

ਕਰਵਾ ਚੋਥ ਦੇ ਸ਼ੁੱਭ ਮੌਕੇ ਤੇ 50 ਸਟਾਲਾਂ ਲਾ ਕੇ ਲਗਾਈ ਮੁਫਤ ਮਹਿੰਦੀ
ਮੋਗਾ, (ਗੁਰਜੰਟ ਸਿੰਘ)-ਕਰਵਾ ਚੋਥ ਦੇ ਸ਼ੁੱਭ ਮੌਕੇ ਤੇ ਅੋਰੇਨ ਇੰਟਰਨੈਸ਼ਨਲ ਦੇ ਵਲੋਂ ਯੂਥ ਅਰੋੜਾ ਮਹਾਂ ਸਭਾ ਅਤੇ ਅਰੋੜਾ ਮਹਿਲਾ ਸਭਾ ਦੇ ਸਹਿਯੋਗ ਨਾਲ ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸਾਹਮਣੇ ਟਰੱਸਟ ਸ਼ਿਵਾਲਾ ਸੂਦਾਂ ਦੀ ਗਰਾਉਂਡ ਵਿਚ ਮਹਿੰਦੀ ਦੀਆਂ ਲਗਭਗ 50 ਸਟਾਲਾਂ ਲਾ ਕੇ ਮੁਫਤ ਮਹਿੰਦੀ ਲਗਾਈ ਗਈ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ, ਅਰੋੜਾ ਮਹਿਲਾ ਸਭਾ, ਯੂਥ ਅਰੋੜਾ ਮਹਾਂਸਭਾ, ਔਰੈਨ ਇੰਟਰਨੈਸ਼ਨਲ ਦੇ ਮੁੱਖ ਮੈਂਬਰਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਯੂਥ ਅਰੋੜਾ ਮਹਾਂਸਪਾਂ ਦੇ ਪ੍ਰਧਾਨ ਸੰਜੀਵ ਨਰੂਲਾ ਆਪਣੇ ਸਾਰੇ ਮੈਂਬਰਾਂ ਸਮੇਤ, ਅਰੋੜਾ ਮਹਿਲਾ ਸਭਾ ਦੇ ਪ੍ਰਧਾਨ, ਮਮਤਾ ਮੋਂਗਾ ਆਪਣੇ ਸਾਰੇ ਮੈਂਬਰਾਂ ਦੇ ਨਾਲ, ਅੋਰੈਨ ਇੰਟਰਨੈਸ਼ਨਲ ਦੇ ਪ੍ਰਧਾਨ ਰਾਜੇਸ਼ ਸੂਦ ਆਪਣੀ ਟੀਮ ਦੇ ਨਾਲ ਹਾਜਰ ਸਨ। ਮੈਡਮ ਪ੍ਰਿੰਸੀਪਲ ਨੇ ਅੋਰੇਨ ਇੰਟਰਨੈਸ਼ਨਲ ਦੇ ਮੈਂਬਰ ਮੈਡਮ ਪਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਅਤੇ ਪ੍ਰਿੰਸੀਪਲ ਨੇ ਸਾਰਿਆ ਨੂੰ ਕਰਵਾ ਚੋਥ ਦੀ ਵਧਾਈ ਦਿੱਤੀ। ਇਹ ਪ੍ਰੋਗਰਾਮ ਦੇਰ ਸ਼ਾਮ ਤੱਕ ਚੱਲਦਾ ਰਿਹਾ।

Related posts

Leave a Comment