ਪਿੰਡ ਰਾਊਕੇ ਕਲਾਂ ਬਾਰੇ ‘ਦਾ ਵਿਉ’ ਪੁਸਤਕ ਜਾਰੀ

ਪਿੰਡ ਰਾਊਕੇ ਕਲਾਂ ਬਾਰੇ 'ਦਾ ਵਿਉ' ਪੁਸਤਕ ਜਾਰੀ

ਪਿੰਡ ਰਾਊਕੇ ਕਲਾਂ ਬਾਰੇ ‘ਦਾ ਵਿਉ’ ਪੁਸਤਕ ਜਾਰੀ
ਜੱਥੇਦਾਰ ਬਘੇਲ ਸਿੰਘ ਅਤੇ ਸਰਦਾਰਨੀ ਸਦਾ ਕੌਰ ਦੀ ਯਾਦ ਨੂੰ ਸਮਰਪਿੱਤ ਸਟੇਡੀਅਮ, ਲਾਇਬਰੇਰੀ ਬਣਾਉਣ ਦੀ ਮੰਗ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਮਹਾਰਾਜਾ ਰਣਜੀਤ ਸਿੰਘ ਦੇ ਨਨਿਉਰੇ ਪਿੰਡ ਰਾਊਕੇ ਕਲਾਂ ਦੀ ਵੈੱਲਫੇਅਰ ਸੁਸਾਇਟੀ ਵਲੋਂ,’ ਦਾ ਵਿਉ ‘(ਪਿੰਡ ਦਾ ਇਤਿਹਾਸ) ਪੁਸਤਕ ਜਾਰੀ ਕੀਤੀ ਅਤੇ ਸੱਭਿਆਚਰਕ ਸਮਾਗਮ ਕੀਤਾ ਗਿਆ, ਜਿਸ ਵਿੱਚ ਸਰਕਾਰ ‘ਤੇ ਇਤਿਹਾਸਕ ਪਿੰਡ ਨੂੰ ਅਣਗੌਲਿਆਂ ਕਰਨ ਦਾ ਉਲਾਂਭਾ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਰਦਾਰਨੀ ਸਦਾ ਕੌਰ ਅਤੇ ਜਥੇਦਾਰ ਬਘੇਲ ੰਿਸੰਘ ਦੀ ਯਾਦ ਵਿਚ, ਯਾਦਗਰ, ਸਟੇਡੀਅਮ, ਲਾਇਬਰੇਰੀ ਅਤੇ ਸਕੂਲ ਦਾ ਨਾਮ ਸਰਦਾਰਨੀ ਸਦਾ ਕੌਰ ਦੇ ਨਾਮ ‘ਤੇ ਰੱਖਣ ਦੀ ਮੰਗ ਕੀਤੀ। ਗੁਰਦੁਆਰਾ ਜੰਡ ਸਾਹਿਬਪਾ: ਛੇਵੀਂ ਰਾਊਕੇ ਕਲਾਂ ਵਿਖੇ ,’ਦੀ ਵਿਉ’ ਕਿਤਾਬ ਜਾਰੀ ਸਮਾਗਮ ਸਮੇਂ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਦੇਵਗਣ ਨੇ ਦੱਸਿਆ ਕਿ ਇਹ ਕਿਤਾਬ ਦਿੱਲੀ ਫਤਿਹ ਕਰਨਵਾਲੇ ਜੱਥੇਦਾਰ ਬਘੇਲ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਵਾਲੀ ਉਨ੍ਹਾਂ ਦੀ ਸੱਸ ਸਰਦਾਰਨੀ ਸਦਾ ਕੌਰ ਦੀ ਯਾਦ ਨੂੰ ਸਮਰਪਿਤ ਹੈ।ਜੱਥੇਦਾਰ ਬਘੇਲ ਸਿੰਘ ਅਤੇ ਸਰਦਾਰਨੀ ਸਦਾ ਕੌਰ ਦਾ ਅਸਲ ਪਿੰਡ ਰਾਊਕੇ ਕਲਾਂ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਜਿਸ ਦੇ ਪਿੰਡ ਦੀ ਸਾਰ ਨਹੀਂ ਲਈ। ਸੁਖਵੀਰ ਸਿੰਘ ਸਾਬਕਾ ਸਰਪੰਚ ਨੇ ਸਕੂਲ ਦਾ ਨਾਮ ਸਰਦਾਰਨੀ ਸਦਾ ਕੌਰ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ। ਸਮਾਗਮ ਦੌਰਾਨ ਡੇਲੀ ਰਾਉਕੇ ਵੈਲਫ਼ੇਅਰ ਸਾਸਾਇਟੀ ਵੱਲੋਂ ਪਿੰਡ ਦਾ ਇਤਿਹਾਸ ਅਤੇ ਸੁਸਾਇਟੀ ਦੇ ਲੋਕ ਸੇਵੀ ਸਮਾਜਕ ਕਾਰਜਾਂ ਨੂੰ ਦਰਸਾਉਂਦੀ ਪੁਸਤਕ,ਦੀ ਵਿਉ’ ਲੋਕ ਅਰਪਤ ਕੀਤੀ ਗਈ। ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ,ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਨਜੀਓ ਪ੍ਰਧਾਨ ਮਹਿੰਦਰ ਪਾਲ ਲੂੰਬਾ, ਸ਼ਾਇਰ ਰਾਜਵਿੰਦਰ ਰੌਂਤਾ, ਸ਼੍ਰੋਮਣੀ ਕਮੇਟੀ ਮੈਬਰ ਹਰਿੰਦਰ ਸਿੰਘ ਰਣੀਆਂ, ਪ੍ਰਧਾਨ ਭਿਪੰਦਰ ਸਿੰਘ ਸਾਹੋ, ਜਗਸੀਰ ਸਿੰਘ ਗਿੱਲ ਅਤੇ ਪ੍ਰੇਮ ਸਿੰਘ ਨੇ ਸੰਬੋਧਨ ਕੀਤਾ। ਇਸ ਸਮੇਂ ਡਾ.ਮਨਪ੍ਰੀਤ ਸਿੱਧੂ, ਸ਼ੀਰਾ ਲੋਹਾਰ, ਤਰਲੋਚਨ ਸਮਾਧਵੀ, ਬਲਵਿੰਦਰ ਸਿੰਘ ਰੋਡੇ, ਭੋਲਾ ਸਿੰਘ ਰਾਊਕੇ, ਲਛਮਣ ਸਿੰਘ, ਸੁਖੀ ਧਾਲੀਵਾਲ, ਸਾਬਕਾ ਸਰਪੰਚ ਗੁਰਦੇਵ ਸਿੰਘ, ਸੁਸਾਇਟੀ ਮੈਂਬਰ ਚਮਕੌਰ ਸਿੰਘ ਗਿੱਲ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ ਬਿੱਟੂ, ਹਰਮਨਦੀਪ ਸਿੰਘ, ਦਵਿੰਦਰ ਸਿੰਘ, ਬਲਕਰਨ ਸਿੰਘ ਅਤੇ ਸਹੀਦਭਗਤ ਸਿੰਘ ਵੈਲਫੇਅਰ ਐਂਡ ਸਪੋਰਟਸਕਲੱਬ ਦੇ ਮੈਬਰ ਤੇ ਇਲਾਕੇ ਦੀਆਂ ਸਖਸ਼ੀਅਤਾਂ ਹਾਜਰ ਸਨ।

Related posts

Leave a Comment