ਰੇਲਵੇ ਕਲੋਨੀ ‘ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ

ਰੇਲਵੇ ਕਲੋਨੀ 'ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ

ਰੇਲਵੇ ਕਲੋਨੀ ‘ਚ ਸਿਹਤ ਵਿਭਾਗ ਨੇ ਕਰਵਾਈ ਸਪਰੇਅ ਅਤੇ ਫਾਗ
ਰੇਲਵੇ ਕਲੇਨੀ ‘ਚ ਸਿਹਤ ਵਿਭਾਗ ਦੀ ਟੀਮ ਨੂੰ ਮਿਲਿਆ ਭਾਰੀ ਮਾਤਰਾ ‘ਚ ਲਾਰਵਾ
ਮੋਗਾ, (ਗੁਰਜੰਟ ਸਿੰਘ) ਮੋਗਾ ਜਿਲ੍ਹੇ ਵਿੱਚ ਹੁਣ ਤੱਕ 56 ਡੇਂਗੂ ਦੇ ਮਰੀਜ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ 26 ਕੇਸ ਪਿੰਡਾਂ ਅਤੇ 30 ਮਰੀਜ ਮੋਗਾ ਸ਼ਹਿਰ ਨਾਲ ਸਬੰਧਿਤ ਹਨ ਜਦਕਿ ਪੂਰੇ ਪੰਜਾਬ ਵਿੱਚ ਡੇਂਗੂ ਮਰੀਜਾਂ ਦਾ ਅੰਕੜਾ 4100 ਨੂੰ ਪਾਰ ਕਰ ਚੁੱਕਾ ਹੈ। ਮੋਗਾ ਸ਼ਹਿਰ ਦੇ ਲੋਕਾਂ ਨੇ ਹੁਣ ਤੱਕ ਆਪਣੀ ਸਮਝ ਅਤੇ ਚੇਤਨਤਾ ਦਾ ਸਬੂਤ ਦਿੰਦੇ ਹੋਏ ਡੇਂਗੂ ਨੂੰ ਕਾਬੂ ਵਿੱਚ ਰੱਖਿਆ ਹੈ ਪਰ ਜਿੰਨੇ ਵੱਡੇ ਪੱਧਰ ਤੇ ਮੋਗਾ ਸ਼ਹਿਰ ਵਿੱਚ ਡੇਂਗੂ ਦਾ ਲਾਰਵਾ ਮਿਲ ਰਿਹਾ ਹੈ, ਉਸ ਨੂੰ ਵੇਖ ਕੇ ਚਿੰਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਫਤਰ ਸਿਵਲ ਸਰਜਨ ਮੋਗਾ ਦੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਅੱਜ ਟੀਮ ਸਮੇਤ ਰੇਲਵੇ ਕਲੋਨੀ ਮੋਗਾ ਵਿੱਚ ਘਰਾਂ ਦੀ ਜਾਂਚ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਦੱਸਿਆ ਕਿ ਇੱਕ ਅਖਬਾਰ ਵਿੱਚ ਛਪੀ ਖਬਰ ਦੇ ਆਧਾਰ ਤੇ ਅੱਜ ਇਹ ਕਾਰਵਾਈ ਕੀਤੀ ਗਈ, ਜਿਸ ਦੌਰਾਨ ਟੀਮ ਨੂੰ ਕਲੋਨੀ ਵਿੱਚੋਂ ਘਰਾਂ ਅਤੇ ਬਾਹਰ ਜਮ੍ਹਾਂ ਹੋਏ ਪਾਣੀ ਦੇ ਟੋਇਆਂ ਵਿੱਚੋਂ ਬਹੁਤ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਹੈ, ਜਿਸ ਨੂੰ ਮੌਕੇ ਤੇ ਟੈਮੀਫਾਸ ਅਤੇ ਬੀ ਟੀ ਆਈ ਸਪਰੇਅ ਕਰਵਾ ਕੇ ਨਸ਼ਟ ਕਰ ਦਿੱਤਾ ਗਿਆ। ਬਾਅਦ ਵਿੱਚ ਅਡਲਟ ਮੱਛਰ ਨੂੰ ਖਤਮ ਕਰਨ ਲਈ ਸਾਰੇ ਘਰਾਂ ਵਿੱਚ ਫਾਗਿੰਗ ਵੀ ਕਰਵਾਈ ਗਈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਕੂਲਰਾਂ ਵਿੱਚ ਪਾਣੀ ਪਾਉਣ ਦਾ ਮੌਸਮ ਨਹੀਂ ਰਿਹਾ ਕਿਉਂਕਿ ਵਾਤਾਵਰਣ ਵਿੱਚ ਨਮੀ ਦੀ ਮਾਤਰਾ ਕਾਫੀ ਜਿਆਦਾ ਹੋ ਗਈ ਹੈ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਦਾ ਮੱਛਰ ਆਮ ਤੌਰ ਤੇ ਦਿਨ ਵੇਲੇ ਡੰਗਦਾ ਹੈ, ਇਸ ਲਈ ਸਾਨੂੰ ਦਿਨ ਅਤੇ ਰਾਤ ਵੇਲੇ ਮੱਛਰ ਦੇ ਡੰਗ ਤੋਂ ਬਚਣ ਲਈ ਪੂਰੇ ਸਰੀਰ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਤੇ ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਹਰ ਹਫਤੇ ਪਾਣੀ ਵਾਲੇ ਸਰੋਤਾਂ ਨੂੰ ਖਾਲੀ ਕਰਕੇ ਕੱਪੜਾ ਮਾਰ ਕੇ ਸੁਕਾਉਣਾ ਚਾਹੀਦਾ ਹੈ ਤੇ ਬੁਖਾਰ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਮੋਗਾ ਦੇ ਕਮਰਾ ਨੰਬਰ 7 ਏ ਵਿੱਚ ਪਹੁੰਚ ਕੇ ਬਿਨ੍ਹਾ ਕਿਸੇ ਡਾਕਟਰ ਦੀ ਪਰਚੀ ਤੋਂ ਵੀ ਆਪਣਾ ਮੁਫਤ ਟੈਸਟ ਕਰਵਾ ਸਕਦੇ ਹਾਂ । ਇਸ ਮੌਕੇ ਉਨ੍ਹਾਂ ਦੇ ਨਾਲ ਇੰਸੈਕਟ ਕੁਲੰੈਕਟਰ ਵਪਿੰਦਰ ਸਿੰਘ ਤੋਂ ਇਲਾਵਾ ਬ੍ਰੀਡ ਚੇਕਰਾਂ ਦੀ ਪੂਰੀ ਟੀਮ ਹਾਜਰ ਸੀ।

Related posts

Leave a Comment