ਮੁਕੰਦ ਸਿੰਘ ਠੇਕੇਦਾਰ ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ

ਮੁਕੰਦ ਸਿੰਘ ਠੇਕੇਦਾਰ ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਦੇ ਬਣੇ ਪ੍ਰਧਾਨ
ਵਿਸ਼ਵਕਰਮਾ ਭਵਨ ‘ਚ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ
ਮੋਗਾ, (ਗੁਰਜੰਟ ਸਿੰਘ)-ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਮੋਗਾ ਦੀ ਇਕ ਵਿਸ਼ੇਸ ਮੀਟਿੰਗ ਵਿਸ਼ਵਕਰਮਾ ਭਵਨ, ਕੋਟਕਪੂਰਾ ਬਾਈਪਾਸ ਨੇੜੇ ਲੱਡੂ ਰਾਜੇ ਦਾ ਆਰਾ ਮੋਗਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤਮ ਸਿੰਘ ਚੀਮਾ ਨੇ ਕੀਤੀ। ਮੀਟਿੰਗ ਵਿਚ ਵਿਚਾਰਾਂ ਤੋਂ ਬਾਅਦ ਪ੍ਰਧਾਨ ਗੁਰਪ੍ਰੀਤਮ ਸਿੰਘ ਚੀਮਾ ਨੇ ਸੁਸਾਇਟੀ ਦੀ ਸੇਵਾ ਦਾ ਕਾਰਜਕਾਲ ਪੂਰਾ ਹੋਣ ਤੇ ਅਗਲੇ ਪ੍ਰਧਾਨ ਦੀ ਚੋਣ ਲਈ ਮਤਾ ਲਿਆਂਦਾ ਅਤੇ ਮੈਂਬਰਾਂ ਨੇ ਪ੍ਰਧਾਨ ਦੀ ਚੋਣ ਵਾਸਤੇ ਮੁਕੰਦ ਸਿੰਘ ਠੇਕੇਦਾਰ ਦਾ ਨਾਮ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਮੈਂਬਰਾਂ ਨੇ ਪ੍ਰਵਾਨ ਕੀਤਾ। ਚੀਮਾ ਨੇ ਦੱਸਿਆ ਕਿ ਹਰ ਦੋ ਸਾਲਾਂ ਬਾਅਦ ਪ੍ਰਧਾਨਗੀ ਦੀ ਚੋਣ ਹੁੰਦੀ ਹੈ ਅਤੇ ਇਸ ਵਾਰ ਹਾਊਸ ਨੇ ਮੁਕੰਦ ਸਿੰਘ ਠੇਕੇਦਾਰ ਨੂੰ ਪ੍ਰਧਾਨਗੀ ਅਗਲੇ ਦੋ ਸਾਲਾਂ ਲਈ ਸੌਂਪੀ ਹੈ। ਉਨਾਂ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਮੁਹੱਲਾ ਨਿਵਾਸੀਆਂ ਅਤੇ ਕਮੇਟੀ ਮੈਂਬਰਾਂ ਵਲੋਂ ਦਿੱਤੇ ਸਹਿਯੋਗ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ ਸੁਸਾਇਟੀ ਦੀ ਸੇਵਾ ਵਿਚ ਅੱਗੇ ਵੀ ਹਾਜਰ ਰਹਾਂਗਾ। ਨਵ ਨਿਯੁਕਤ ਪ੍ਰਧਾਨ ਮੁਕੰਦ ਸਿੰਘ ਠੇਕੇਦਾਰ ਨੇ ਕਿਹਾ ਕਿ ਮੈਂਬਰਾਂ ਵਲੋਂ ਸੌਂਪੀ ਜਿੰਮੇਵਾਰੀ ਨੂੰ ਮੈਂ ਤਨ ਮਨ ਨਾਲ ਨਿਭਾਵਾਂਗਾ ਅਤੇ ਭਵਨ ਦੇ ਨਿਰਮਾਣ ਕਾਰਜਾਂ ਅੱਗੇ ਵਧਾਇਆ ਜਾਵੇਗਾ। ਇਯ ਮੌਕੇ ਦਿਆਲ ਸਿੰਘ ਠੇਕੇਦਾਰ, ਬਲਵੰਤ ਸਿੰਘ ਕਾਰਪੇਂਟਰ, ਸੱਜਣ ਸਿੰਘ, ਰਣਜੀਤ ਸਿੰਘ, ਜਗਦੀਪ ਸਿੰਘ, ਗੁਰਚਰਨ ਸਿੰਘ, ਹਰਪੀ੍ਰਤ ਸਿੰਘ ਖੀਵਾ, ਅਮਰਜੀਤ ਸਿੰਘ ਭਰੀ, ਗੁਰਦਿਆਲ ਸਿੰਘ, ਜੀਤ ਸਿੰਘ, ਗੁਰਪ੍ਰੀਤ ਸਿੰਘ, ਜਿੰਦਰ ਸਿੰਘ, ਆਤਮਾ ਸਿੰਘ, ਪ੍ਰੀਤਮ ਸਿੰਘ, ਹਰਪ੍ਰੀਤ ਸਿੰਘ, ਭਾਗ ਸਿੰਘ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ, ਸੁਖਮੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜਰ ਸਨ।

Related posts

Leave a Comment