ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ

ਆਲ ਇੰਡੀਆ ਵਾਲਮੀਕ ਖਾਲਸਾ ਦਲ ਨੇ ਸ਼ਹੀਦ ਜੋਰਾ ਸਿੰਘ ਨੂੰ ਸ਼ਰਧਾਜਲੀ ਕੀਤੀ ਭੇਂਟ
ਮੋਗਾ, (ਗੁਰਜੰਟ ਸਿੰਘ)- ਆਲ ਇੰਡੀਆ ਵਾਲਮੀਕ ਖਾਲਸਾ ਦਲ ਪੰਜਾਬ ਦੇ ਮੁੱਖ ਦਫਤਰ ਵਿਖੇ ਕਾਰਗਿਲ ਦੇ ਸ਼ਹੀਦ ਜੋਰਾ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਮੁੱਖ ਮਹਿਮਾਨ ਸ੍ਰ. ਬਲਰਾਜ ਸਿੰਘ ਬੁੱਟਰ ਸੀਨੀਅਰ ਵਾਇਸ ਚੇਅਰਮੈਨ ਸਪੋਰਟਸ ਸੈੱਲ ਪੀ. ਪੀ. ਸੀ. ਪੰਜਾਬ ਇਸ ਮੌਕੇ ਤੇ ਪਹੁੰਚੇ ਅਤੇ ਸ੍ਰੀ ਮਦਨ ਲਾਲ ਬੋਹਤ ਪ੍ਰਧਾਨ ਜੀ ਨੇ ਸ੍ਰ. ਬੁੱਟਰ ਜੀ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ । ਸ੍ਰ. ਬੁੱਟਰ ਨੇ ਕਿਹਾ ਕਿ ਸ਼ਹੀਦ ਜੋਰਾ ਸਿੰਘ ਵਰਗੇ ਜਵਾਨ ਨੇ ਕਾਰਗਿਲ ਦੀਆਂ ਪਹਾੜੀਆਂ ਵਿੱਚ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੱਤੀਆਂ । ਦੇਸ਼ ਦੀ ਖਾਤਰ ਜਾਨ ਦੀ ਬਾਜੀ ਲਾ ਦਿੱਤੀ । ਇਸ ਮੌਕੇ ਦਲ ਦੇ ਮੁੱਖ ਸੇਵਾਦਾਰ ਸ੍ਰ. ਅਮਰਜੀਤ ਸਿੰਘ ਗਿੱਲ ਨੇ ਆਏ ਅਹੁੱਦੇਦਾਰਾਂ ਅਤੇ ਵਰਕਰਾਂ ਦਾ ਤੈਅ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਹਰਬੰਸ ਸਾਗਰ ਜਨਰਲ ਸਕੱਤਰ, ਗੁਰਮੇਲ ਸਿੰਘ ਪ੍ਰਧਾਨ ਬਹੌਨਾ, ਮਲਕੀਤ ਸਿੰਘ ਜੱਸੜ, ਹੈਪੀ, ਝੋਬੜ, ਕਰਮਚੰਦ ਚੰਡਾਲੀਆ, ਮਿੱਠੂ ਸਿੰਘ ਘਾਰੂ, ਕੇਵਲ ਸਿੰਘ, ਪੂਰਨ ਸਿੰਘ, ਚਰਨ ਸਿੰਘ ਚੌਧਰੀ ਐਫ ਸੀ ਆਈ ਪ੍ਰਧਾਨ, ਕੁਲਦੀਪ ਸਿੰਘ ਭਾਊ, ਜਗਰੂਪ ਸਿੰਘ, ਰਜਿੰਦਰ ਸਿੰਘ ਗਿੱਲ, ਭਿੰਦਾ ਸਿੰਘ ਘਾਰੂ, ਨਿਰਮਲ ਸਿੰਘ, ਬੇਅੰਤ ਸਿੰਘ ਸੈਕਟਰੀ, ਦਲਜੀਤ ਸਿੰਘ, ਹਰਜੀਤ ਸਿੰਘ ਘਾਰੂ, ਬਲਜੀਤ ਸਿੰਘ ਆਦਿ ਹਾਜਰ ਸਨ।

Related posts

Leave a Comment