ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ ‘ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ

ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ 'ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ

ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦਾ ਵੱਡਾ ਜੱਥਾ 14 ਅਕਤੂਬਰ ਨੂੰ ਬਰਗਾੜੀ ਸ਼ਹੀਦੀ ਸਮਾਗਮ ‘ਚ ਹੋਵੇਗਾ ਸ਼ਾਮਲ : ਬਲਰਾਜ ਸਿੰਘ ਖਾਲਸਾ
ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਮੋਗਾ ਜਿਲਾ ਜੱਥੇਬੰਦੀ ਦੀ ਹੋਈ ਮੀਟਿੰਗ
ਮੋਗਾ, (ਗੁਰਜੰਟ ਸਿੰਘ) ਸ਼੍ਰੋਮਣੀ ਅਕਾਲੀ ਦਲ ਅਮਿੰ੍ਰਤਸਰ ਦੀ ਜਿਲਾ ਜੱਥੇਬੰਦੀ ਦੀ ਵਿਸ਼ੇਸ਼ ਗੁਰੂ ਨਾਨਕ ਡੇਅਰੀ ਮੋਗਾ ਵਿਖੇ ਜਿਲਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੋਗਾ ਜਿਲ੍ਹੇ ਦੀ ਜੱਥੇਬੰਦੀ ਨੂੰ ਹੋਰ ਮਜਬੂਰ ਕਰਨ ਲਈ ਸਮੁੱਚੇ ਆਗੂਆਂ ਨੂੰ ਵਿਚਾਰ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਲਰਾਜ ਸਿੰਘ ਖਾਲਸਾ ਨੇ ਕਿਹਾ ਕਿ ਜੋ ਜ਼ਿਲਾ ਪ੍ਰਧਾਨ ਦੀ ਸੇਵਾ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਉਨ੍ਹਾਂ ਨੂੰ ਸੌਂਪੀ ਗੋਈ ਨੂੰ ਉਸ ਦਾ ਮੁੱਖ ਮਨੋਰਥ ਜ਼ਿਲਾ ਜੱਥੇਬੰਦੀ ਨੂੰ ਚੁਸਤ ਦਰੁਸਤ ਤੇ ਮਜਬੂਤ ਕਰਨਾ ਹੈ ਜਿਸ ਲਈ ਜਲਦ ਉਹ ਜਿਲੇ ਦੇ ਸਰਕਲ ਪ੍ਰਧਾਨਾਂ ਤੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਜਿਲ੍ਹੇ ਚੋਂ ਵੱਡੀ ਗਿਣਤੀ ਵਿਚ ਸੰਘਰਸ਼ੀ ਸਿੱਖ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਸਿਮਰਨਜੀਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ 2015 ‘ਚ ਹੋਈ, ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਅਸਲ ਦੋਸ਼ੀ ਨਹੀਂ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਪੁਲਸ ਅਧਿਕਾਰੀਆਂ ਖਿਲਾਫ ਕੋਈ ਕਾਨੂੰਨੀ ਕਰਵਾਈ ਕੀਤੀ ਗਈ ਜਿਨ੍ਹਾਂ ਵਲੋਂ ਗੋਲੀਆਂ ਚਲਾਕੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਕੇਂਦਰ ਦੀਆਂ ਸਰਕਾਰਾਂ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਸਜਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਵੀ ਗੈਰ ਸੰਵਿਧਾਨਿਕ ਤੌਰ ਤੇ ਬੰਦੀ ਬਣਾਈ ਬੈਠੀ ਜਿਨ੍ਹਾਂ ਦੀ ਰਿਹਾਈ ਲਈ 1 ਜੂਨ 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਬਰਗਾੜੀ ‘ਚ ਮੋਰਚਾ ਵਿੱਢਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲਾਂ ਵਲੋਂ ਸਿੱਖ ਕੌਂਮ ਨੂੰ ਕੋਈ ਨਿਆਂ ਨਹੀ ਦਿੱਤਾ ਗਿਆ ਤੇ ਹੁਣ ਕੈਪਟਨ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੰਮ ਕਰ ਰਹੀ ਹੈ। ਕੈਪਟਨ ਤੇ ਬਾਦਲ ਰੈਲੀ ਰੈਲੀ ਖੇਡ ਹੁਣ ਸਿੱਖ ਕੌਮ ਭਾਵਨਾਵਾਂ ਨਾਲ ਖਿਲਵਾੜ ਕਰਨੀ ਬੰਦ ਕਰਨ ਤੇ ਕੈਪਟਨ ਸਰਕਾਰ ਜਲਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਪੰਜਾਬ ਸਰਕਾਰ ਅੱਗੇ ਰੱਖੀਆਂ ਤਿੰਨ ਅਹਿਮ ਮੰਗਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਤੁਰੰਤ ਕਾਬੂ ਕੀਤਾ ਜਾਵੇ, ਬੰਦੀ ਸਿੰਘਾਂ ਦੀ ਜਲਦ ਰਿਹਾਈ ਕਰਵਾਈ ਜਾਵੇ ਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਜਾਣ ਤਾਂ ਜੋ ਸਿੱਖਾਂ ਦੇ ਹਿਰਦੇਇਆ ਨੂੰ ਸ਼ਾਂਤ ਕੀਤਾ ਜਾ ਸਕੇ। ਉਨ੍ਹਾਂ ਸਮੁੱਚੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 14 ਅਕਤੂਬਰ ਨੂੰ ਵੱਡੀ ਗਿਣਤੀ ਵਿਚ ਬਰਗਾੜੀ ਸ਼ਹੀਦੀ ਸਮਾਗਮਾਂ ਵਿਚ ਸ਼ਾਮਲ ਹੋਣ। ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਬਲਰਾਜ ਸਿੰਘ ਜੈਮਲਵਾਲਾ, ਅਰਜਨ ਸਿੰਘ ਕਿਸ਼ਨਪੁਰਾ, ਸੁਖਦੇਵ ਸਿੰਘ ਪੰਜਗਰਾਈਂ, ਲਸ਼ਕਰ ਸਿੰਘ ਖੋਸਾ ਪਾਂਡੋ, ਬਲੌਰ ਸਿੰਘ ਰੋਂਤਾ ਬਲਤੇਜ ਸਿੰਘ ਪੱਤੋ ਪ੍ਰਗਟ ਸਿੰਘ ਫੌਜੀ, ਪਰਮਪ੍ਰੀਤ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ ਘੱਲ ਕਲਾਂ, ਚੰਦ ਸਿੰਘ ਵੈਰੋਕੇ, ਕੁਲਦੀਪ ਸਿੰਘ ਖੁੱਸਾ, ਪ੍ਰੀਤਮ ਸਿੰਘ ਧਰਮੀ ਫੌਜੀ, ਜਗਜੀਤ ਸਿੰਘ, ਜਸਵੰਤ ਸਿੰਘ, ਦਾਰਾ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਸੁਖਮੰਦਰ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ, ਬਚਨ ਸਿੰਘ, ਸੁਖਦੇਵ ਸਿੰਘ ਲੰਢੇਕੇ, ਦਲਜੀਤ ਸਿੰਘ, ਹਰਮੇਲ ਸਿੰਘ, ਸੁਖਦੇਵ ਸਿੰਘ, ਸਰਦੂਲ ਸਿੰਘ ਜਸਵੰਤ ਸਿੰਘ ਜੋਧਪੁਰੀ, ਭੋਲਾ ਸਿੰਘ ਧੂੜਕੋਟ, ਮੱਸਾ ਸਿੰਘ, ਰਾਮਪਾਲ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਵਰਕਰ ਹਾਜਰ ਹੋਏ।

Related posts

Leave a Comment