ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ

ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ

ਥਾਣਾ ਮੁਨਸ਼ੀ ਕੰਵਲਜੀਤ ਸਿੰਘ ਬਣਿਆ ਸਹਾਇਕ ਥਾਣੇਦਾਰ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਨਸ਼ੀ ਵਜੋਂ ਡਿਉਟੀ ਨਿਭਾ ਰਹੇ ਕੰਵਲਜੀਤ ਸਿੰਘ ਬੁੱਟਰ ਦਾ ਪਦ ਉਨਤ ਹੋਣ ਤੇ ਸਮੁਚੇ ਥਾਣੇ ਵਿਚ ਖੁਸ਼ੀ ਦਾ ਇਜ਼ਹਾਰ ਕਰਕੇ ਮੁਬਾਰਕਬਾਦ ਦਿੱਤੀ। ਥਾਣਾ ਮੁਖੀ ਸੁਰਜੀਤ ਸਿੰਘ ਨੇ ਕੰਵਲਜੀਤ ਸਿੰਘ ਨੂੰ ਸਟਾਰ ਲਗਾਉਂਦਿਆਂ ਕਿਹਾ ਕਿ ਦਫ਼ਤਰੀ ਕੰਮ ਵਿਚ ਮਾਹਿਰ ਮੁਲਾਜ਼ਮਾਂ ਦੀ ਮਹਿਕਮੇਂ ਵਿਚ ਵੱਖਰੀ ਪਹਿਚਾਨ ਹੁੰਦੀ ਹੈ। ਕੰਵਲਜੀਤ ਸਿੰਘ ਮੁਨਸ਼ੀ ਹੋਣ ਕਰਕ ਕਾਨੂੰਨੀ ਬਾਰੀਕੀਆਂ ਦਾ ਮਾਹਿਰ ਹੋਣ ਕਰਕੇ ਜਲਦ ਤਰੱਕੀਆਂ ਕਰੇਗਾ। ਇਸ ਸਮੇ ਸਹਾਇਕ ਥਾਣੇਦਾਰ ਜਸਵੀਰ ਸਿੰਘ,ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ,ਸਬ ਇੰਸਪੈਕਟਰ ਬਲਰਾਜ ਮੋਹਨ, ਗੁਰਪ੍ਰੀਤ ਸਿੰਘ ਬਾਰੇਵਾਲਾ,ਜਸਪ੍ਰੀਤ ਸਿੰਘ ਘੋਲੀਆਂ, ਗਗਨ ਬੌਡੇ ਸਮੇਤ ਹੋਰ ਪੁਲਸ ਮੁਲਾਜ਼ਮ ਮੌਜੂਦ ਸੀ। ਸੀਆਈਡੀ ਦੇ ਥਾਣੇਦਾਰ ਗੁਰਚਰਨ ਸਿੰਘ, ਬਲਜੀਤ ਸਿੰਘ ਮੋਨੀ, ਰਣਧੀਰ ਸਿੰਘ ਤੇ ਜਸਵੀਰ ਮਧੇ ਆਦਿ ਨੇ ਵੀ ਕੰਵਲਜੀਤ ਸਿੰਘ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਕੰਵਲਜੀਤ ਸਿੰਘ ਲੰਬੇ ਸਮੇਂ ਤੋਂ ਨਿਹਾਲ ਸਿੰਘ ਵਾਲਾ ਵਿਖੇ ਮੁਨਸ਼ੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਉਸ ਦਾ ਥਾਣੇ ਅੰਦਰ ਤੇ ਇਲਾਕੇ ਵਿਚ ਚੰਗਾ ਸਤਿਕਾਰ ਹੈ।

Related posts

Leave a Comment