ਸ੍ਰੋਮਣੀ ਅਕਾਲੀ ਦਲ 1920 ਦੇ ਜਥੇਦਾਰ ਰਣਸੀਂਹ ਵਲੋਂ 14 ਨੂੰ ਬਗਰਾੜੀ ਪੁੱਜਣ ਦੀ ਅਪੀਲ

ਸ੍ਰੋਮਣੀ ਅਕਾਲੀ ਦਲ 1920 ਦੇ ਜਥੇਦਾਰ ਰਣਸੀਂਹ ਵਲੋਂ 14 ਨੂੰ ਬਗਰਾੜੀ ਪੁੱਜਣ ਦੀ ਅਪੀਲ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਸ੍ਰੋਮਣੀ ਅਕਾਲੀ ਦਲ 1920 ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਕੌਮੀ ਜਨਰਲ ਸਕੱਤਰ ਜੱਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਹੋਈ । ਜੱਥੇਦਾਰ ਬੂਟਾ ਸਿੰਘ ਰਣਸੀਂਹ ਨੇ 14 ਅਤਕਤੁਬਰ ਨੂੰ ਬਗਰਾੜੀ ਵਿਖੇ ਸ਼ਹੀਦੀ ਸਮਾਗਮਾਂ ਵਿਚ ਪੁੱਜਣ ਲਈ ਅਪੀਲ ਕੀਤੀ ਹੈ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਸਮਬੋਧਨ ਵਿਚ ਕਿਹਾ ਕਿ 7 ਅਕਤੂਬਰ ਨੂੰ ਬਰਗਾੜੀ ਦੇ ਇਤਿਹਾਸਕ ਇਕੱਠ ਨੇ ਦੱਸ ਦਿੱਤਾ ਹੈ ਕਿ ਪੰਜਾਬੀਆਂ ਲਈ ਸਭ ਤੋਂ ਵੱਡਾ ਉਨ੍ਹਾਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਪਿਛਲੇ ਚਾਰ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਬਰਗਾੜੀ ਦੀ ਦਾਣਾ ਮੰਡੀ ਵਿਚ ਮੋਰਚਾ ਲਾ ਕੇ ਪੁਰਅਮਨ ਸਾਂਤੀ ਪੂਰਵਕ ਤਰੀਕੇ ਨਾਲ ਦਿਨ ਰਾਤ ਬੈਠੇ ਹਨ । ਪਰ ਪਹਿਲਾਂ ਸੂਬੇ ਦੀ ਬਾਦਲ ਦਲ ਦੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਕੈਪਟਨ ਸਰਕਾਰ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਬਹਾਨੇਬਾਜੀ ਕਰ ਰਹੀ ਹੈ। ਪਰ ਸਰਕਾਰ ਨੂੰ ਬਰਗਾੜੀ ਇਨਸਾਫ਼ ਮੋਰਚੇ ਦੀਆਂ ਮੰਗਾ ਮੰੰਨਣੀਆਂ ਹੀ ਪੈਣੀਆ ਹਨ। ਇਸ ਮੌਕੇ ਜਥੇਦਾਰ ਰਣਸੀਂਹ ਨੇ ਕਿਹਾ ਕਿ ਸਮੂਹ ਨਾਨਕ ਨਾਮ ਲੇਵਾਂ ਸੰਗਤ 14 ਅਕਤੂਬਰ ਦਿਨ ਐਤਵਾਰ ਨੂੰ ਬਹਿਬਲ ਕਲ੍ਰਾਂ ਦੇ ਦੋ ਸਿੱਖ ਨੌਜਵਾਨਾਂ ਦੇ ਸ਼ਹੀਦੀ ਸਮਾਗਮਾਂ ਤੇ ਬਰਗਾੜੀ ਵਿਖੇ ਭਾਰੀ ਗਿਣਤੀ ਵਿਚ ਪਾਹੁੰਚ ਕੇ ਮੋਰਚੇ ਵਿਚ ਆਪਣੀ ਹਾਜ਼ਰੀ ਭਰੇ।ਇਸ ਮੌਕੇ ਪ੍ਰਧਾਨ ਕ੍ਰਿਸ਼ਨ ਕੁਮਾਰ, ਹਰਬੰਸ ਲਾਲ, ਕੇਵਲ ਕ੍ਰਿਸ਼ਨ, ਤਰਸੇਮ ਲਾਲ, ਜਗਦੀਪ ਮੋਨੂੰ, ਜਨਕ ਰਾਜ ,ਜਗਨ ਨਾਥ ਕੁਕੂ, ਸਿੰੰਦਰ ਬੱਬੀ ਆਦਿ ਹਾਜਰ ਸਨ।

Related posts

Leave a Comment