ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ

ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ

ਬਜੁਰਗ ਭਲਾਈ ਐਕਟ 2007 ਨੂੰ ਲਾਗੂ ਕੀਤਾ ਜਾਵੇ : ਕਾਮਰਾ
ਮੋਗਾ, (ਗੁਰਜੰਟ ਸਿੰਘ)-ਸੀਨੀਅਰ ਸਿਟੀਜਨ ਕੌਂਸਲ ਰਿਟਾਇਰਡ ਮੁਲਾਜਮ ਮੋਗਾ ਦੀ ਕਾਰਜਕਾਰਨੀ ਦੀ ਮੀਟਿੰਗ ਰੈਡ ਕਰਾਸ ਡੇ ਕੇਅਰ ਸੈਂਟਰ ਪ੍ਰਬੰਧਕੀ ਕੰਪਲੈਕਸ ਮੋਗਾ ਵਿਚ ਹੋਈ। ਮੀਟਿੰਗ ਦੀ ਅਗਵਾਈ ਕੌਂਸਲ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰੀ ਲਾਲ ਕਾਮਰਾ ਨ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ, ਟ੍ਰੈਫਿਕ, ਸਵਿਰਸਲੇਨ ਦੀ ਸਮੱਸਿਆ ਦਾ ਜਲਦ ਹੱਲ ਕਰਕੇ ਪਬਲਿਕ ਨੂੰ ਇੰਨਾਂ ਸਮੱਸਿਆਵਾਂ ਤੋਂ ਨਿਜਾਤ ਦੁਆਈ ਜਾਵੇ। ਉਨਾਂ ਕਿਹਾ ਕਿ ਆਮ ਤੌਰ ਤੇ ਇੰਨਾਂ ਸਮੱਸਿਆਵਾਂ ਦਾ ਸਾਹਮਣਾ ਜ਼ਿਆਦਾਤਰ ਸੀਨੀਅਰ ਸਿਟੀਜਨਾਂ ਨੂੰ ਕਰਨਾਂ ਪੈਂਦਾ ਹੈ। ਵਿਸ਼ੇਸ਼ ਕਰਕੇ ਅਵਾਰਾ ਪਸ਼ੂਆਂ ਨਾਲ ਕਈ ਕੀਮਤੀ ਜਾਨਾਂ ਲੋਕ ਗੁਆ ਚੁੱਕੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਜੁਰਗ ਭਲਾਈ ਐਕਟ 2007 ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਅਤੇ ਉਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਹਰ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣ। ਮੀਟਿੰਗ ਵਿਚ ਮਦਨ ਗੋਪਾਲ, ਸਤੰਤਰ ਕੁਮਾਰ, ਮੇਜਰ ਸਿੰਘ ਘੋਲੀਆ, ਜੋਗਿੰਦਰ ਸਿੰਘ, ਅਵਤਾਰ ਸਿੰਘ, ਮਲੂਕ ਸਿੰਘ, ਜੀ ਐਮ ਬਰਾੜ, ਸੁਖਦਰਸ਼ਨ ਸਿੰਘ, ਪ੍ਰੇਮ ਸਿੰਘ, ਜਗਦੇਵ ਸਿੰਘ, ਅਜੇ ਕੁਮਾਰ, ਇਕਬਾਲ ਸਿੰਘ, ਸੁਰਿੰਦਰ ਸਿੰਘ, ਨਿਰੰਜਣ ਸਿੰਘ, ਲਾਲ ਚੰਦ ਅਰੋੜਾ, ਵਜੀਰ ਸਿੰਘ, ਦਲਜੀਤ ਸਿੰਘ ਭੁੱਲਰ, ਤਰਸੇਮ ਲਾਲ ਆਦਿ ਹਾਜਰ ਸਨ।

Related posts

Leave a Comment