ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ

ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ

ਸੰਜੀਵ ਸੈਣੀ ਭਾਰਤੀ ਜਾਗ੍ਰਿਤੀ ਮੰਚ ਦੇ ਸਰਪ੍ਰਸਤ ਨਿਯੁਕਤ
ਮੋਗਾ, (ਗੁਰਜੰਟ ਸਿੰਘ)-ਭਾਰਤੀ ਜਾਗ੍ਰਿਤੀ ਮੰਚ ਮੋਗਾ ਵਲੋਂ ਸਥਾਨਕ ਕੋਟਕਪੂਰਾ ਰੋਡ ਤੇ ਸਥਿਤ ਜਾਗ੍ਰਿਤੀ ਭਵਨ ‘ਚ ਨਵਰਾਤਿਆਂ ਦੇ ਸੰਬੰਧ ਵਚ ਹਵਨ ਯਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਚ ਦੀ ਸਰਪ੍ਰਸਤ ਮੈਡਮ ਇੰਦੂਪੁਰੀ ਅਤੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੇਨ ਅਤੇ ਸਮਾਜ ਸੇਵੀ ਸੰਜੀਵ ਸੈਣੀ, ਚੇਅਰਪਰਸਨ ਕਮਲ ਸੈਣੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਯਗ ਦੌਰਾਨ ਧਰਮਾਚਾਰੀਆ ਸੁਨੀਲ ਕੁਮਾਰ ਸ਼ਾਸ਼ਤਰੀ ਵਲੋਂ ਮੰਤਰਚਰਨ ਕੀਤਾ ਗਿਆ ਜਿਸ ਵਿਚ ਹਾਜਰ ਸਮੂਹ ਮੈਂਬਰਾਂ ਨੇ ਆਹੂਤੀਆਂ ਪਾਈਆਂ। ਇਸ ਦੌਰਾਨ ਮੰਚ ਦੇ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਨੇ ਸਮਾਜ ਸੇਵੀ ਸੰਜੀਵ ਸੈਣੀ ਨੂੰ ਮੰਚ ਦਾ ਸਰਪ੍ਰਸਤ ਨਿਯੁਕਤ ਕਰਦੇ ਹੋਏ ਕਿਹਾ ਕਿ ਸੰਜੀਵ ਸੈਣੀ ਦਾ ਜਿੰਥੇ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ ਉਥੇ ਸਮਾਜ ਸੇਵੀ ਦੀਪਕ ਕੋਛੜ ਨੇ ਸਮਾਜ ਸੇਵੀ ਸੰਜੀਵ ਸੈਣੀ ਨੂੰ ਮੰਚ ਦਾ ਸਰਪ੍ਰਸਤ ਨਿਯੁਕਤ ਕਰਦੇ ਹੋਏ ਕਿਹਾ ਕਿ ਸੰਜੀਵ ਸੈਣੀ ਦਾ ਜਿੱਥੇ ਸਿੱਖਿਆ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ ਉਥੇ ਸਮਾਜ ਸੇਵੀ ਕਾਰਜਾਂ ‘ਚ ਵੀ ਉਹ ਵੱਧਚੜ੍ਹ ਕੇ ਸ਼ਿਰਕਤ ਕਰਦੇ ਹਨ। ਉਨਾਂ ਕਿਹਾ ਕਿ ਸੈਣੀ ਦੇ ਮੰਚ ਦਾ ਸਰਪ੍ਰਸਤ ਨਿਯੁਕਤ ਹੋਣ ਤੇ ਮੰਚ ਦੇ ਸਮਾਜ ਸੇਵੀ ਕਾਰਜਾਂ ‘ਚ ਹੋਰ ਤੇਜੀ ਆਵੇਗੀ। ਸੰਜੀਵ ਸੈਣੀ ਅਤੇ ਕਮਲ ਸੈਣੀ ਦਾ ਹਾਰ ਪਾ ਕੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸੰਜੀਵ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਚ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਅਤੀ ਸ਼ਲਾਘਾਯੋਗ ਹਨ। ਇਸ ਮੌਕੇ ਨਵੇਂ ਸ਼ੁਰੂ ਕੀਤੇ ਜਾ ਰਹੇ ਪ੍ਰੋਜੈਕਟ ਦੀ ਸ਼ੁਰੂਆਤ ਵੀ ਸੰਜੀਵ ਸੈਣੀ, ਕਮਲ ਸੈਣੀ ਅਤੇ ਮੈਡਮ ਇੰਦੂਪੁਰੀ ਨੇ ਸਾਂਝੇ ਤੌਰ ਤੇ ਧਾਰਮਿਕ ਮੰਤਰਾਂ ਦੇ ਨਾਲ ਕਰਵਾਈ। ਇਸ ਮੌਕੇ ਵੇਦ ਵਿਆਸ ਕਾਂਸਲ, ਨਵੀਨ ਸਿੰਗਲਾ, ਰਾਜ ਕਮਲ ਕਪੂਰ, ਡਾ. ਸਤੰਤਰ ਰਾਏ ਮਿੱਤਲ, ਰਾਮਦੇਵ ਗਰਗ, ਡਾ. ਪੀ.ਸੀ ਮਿੱਤਲ, ਵਿਨੋਦ ਮਿੱਤਲ, ਸੰਤ ਰਾਮ ਗੁਪਤਾ, ਕੈਸ਼ਵ ਬਾਂਸਲ, ਮਾਸਟਰ ਪ੍ਰੇਮ ਕੁਮਾਰ, ਮਾਸਟਰ ਦਰਸ਼ਨ ਲਾਲ, ਹਰੀਸ਼ ਧੀਰ, ਸੁਰੇਸ ਬਾਂਸਲ, ਮੰਗਤਰਾਏ ਗੋਇਲ, ਸੰਜੀਵ ਕੁਮਾਰ ਕਾਕਾ, ਰਜਿੰਦਰ ਛਾਬੜਾ, ਧੀਰਜ ਮਨੋਚਾ, ਨਵਦੀਪ ਢੀਂਗੜਾ, ਕੁਲਭੂਸ਼ਣ ਗੋਇਲ, ਮਨਦੀਪ ਕਪੂਰ ਆਦਿ ਹਾਜਰ ਸਨ।

Related posts

Leave a Comment