ਖਾਲੀ ਪਲਾਟ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਖਾਮੋਸ਼

ਖਾਲੀ ਪਲਾਟਾਂ 'ਚ ਸੁੱਟਿਆ ਅਤੇ ਸੀਵਰੇਜ ਦਾ ਭਰਿਆ ਗੰਦਾ ਪਾਣੀ ਦੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਬੇਖਬਰ

ਖਾਲੀ ਪਲਾਟ ਦੇ ਰਹੇ ਨੇ ਬਿਮਾਰੀਆਂ ਨੂੰ ਸੱਦਾ, ਪ੍ਰਸ਼ਾਸ਼ਨ ਖਾਮੋਸ਼
ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਵਿਚ ਖਾਲੀ ਪਲਾਟ ਪ੍ਰਸ਼ਾਸ਼ਨ ਦੀ ਬੇਧਿਆਨੀ ਕਾਰਨ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਇੰਨਾਂ ਖਾਲੀ ਪਲਾਟਾਂ ਵਿਚ ਲੋਕ ਕੂੜਾ ਕਰਕਟ ਸੁੱਟਣ ਲੱਗ ਜਾਂਦੇ ਹਨ ਅਤੇ ਕੂੜਾ ਕਰਕਟ ਦੇ ਢੇਰਾਂ ਨੂੰ ਅਵਾਰਾ ਜਾਨਵਰ ਫਰੋਲਾ ਫਰਾਲੀ ਕਰਕੇ ਖੁੱਲੇਆਮ ਖਿਲਾਰ ਦਿੰਦੇ ਹਨ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਬਿਮਾਰੀਆਂ ਫੈਲਣ ਵਿਚ ਵਾਧਾ ਹੁੰਦਾ ਹੈ, ਇੱਥੋਂ ਤੱਕ ਕਿ ਕਈ ਖਾਲੀ ਪਲਾਟ ਜੋ ਸੜਕਾਂ ਤੋਂ ਨੀਵੇਂ ਹੁੰਦੇ ਹਨ ਜਿਵੇਂ ਕਿ ਪਹਾੜਾ ਸਿੰਘ ਚੌਂਕ ਵਿਚ ਹਨ ਉਹ ਬਾਰਿਸਾਂ ਅਤੇ ਸੀਵਰੇਜ ਦੇ ਓਵਰਫਲੋਅ ਗੰਦੇ ਪਾਣੀ ਨਾਲ ਭਰ ਜਾਂਦੇ ਹਨ ਅਤੇ ਇਹ ਗੰਦਾ ਪਾਣੀ ਕਈ ਕਈ ਦਿਨ ਖਾਲੀ ਪਲਾਟਾਂ ਵਿਚ ਖੜਾ ਰਹਿੰਦਾ ਹੈ ਅਤੇ ਬਦਬੂ ਮਾਰਨ ਕਰਕੇ ਰਾਹਗੀਰਾਂ ਨੂੰ ਲੰਘਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਖਾਲੀ ਪਲਾਟਾਂ ਸਬੰਧੀ ਠੋਸ ਨੀਤੀ ਬਣਾਵੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਸਕਣ। ਉਨਾਂ ਕਿਹਾ ਕਿ ਸਿਹਤ ਵਿਭਾਗ ਹਰ ਸ਼ੁੱਕਰਵਾਰ ਨੂੰ ਡਰਾਈਡੇ ਘੋਸ਼ਿਤ ਕੀਤਾ ਹੈ ਅਤੇ ਘਰਾਂ ਵਿਚ ਕੂਲਰਾਂ ਦੇ ਪਾਣੀ ਨੂੰ ਕਢਾਇਆ ਜਾਂਦਾ ਹੈ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ ਅਤੇ ਕਈ ਘਰਾਂ ਅਤੇ ਦੁਕਾਨਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ, ਪਰ ਸਿਹਤ ਮਹਿਕਮਾ ਖਾਲੀ ਪਲਾਟਾਂ ਵਿਚ ਖੜੇ ਗੰਦੇ ਪਾਣੀ ਸਬੰਧੀ ਖਾਮੋਸ਼ ਹੈ। ਮੁਹੱਲਾ ਵਾਸੀਆਂ ਦੀ ਮੰਗ ਹੈ ਕਿ ਜੇਕਰ ਖਾਲੀ ਪਲਾਟ ਦਾ ਮਾਲਕ ਪਲਾਟ ਨੂੰ ਡਿਵੈਲਪ ਨਹੀਂ ਕਰਦਾ ਅਤੇ ਚੰਗੇ ਢੰਗ ਨਾਲ ਨਹੀਂ ਸੰਭਾਲਦਾ ਤਾਂ ਇੰਨਾਂ ਪਲਾਟਾਂ ਨੂੰ ਕਾਰਪੋਰੇਸ਼ਨ ਪਾਰਕਾਂ ਦਾ ਰੂਪ ਦੇਵੇ ਜਿਸ ਨਾਲ ਲੋਕਾਂ ਨੂੰ ਵਾਤਾਵਰਣ ਵੀ ਸਾਫ ਮਿਲੇਗਾ ਅਤੇ ਸੈਰ ਕਰਨ ਲਈ ਪਾਰਕ ਵੀ ਨਸੀਬ ਹੋ ਜਾਣਗੇ।

Related posts

Leave a Comment