ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ

ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ

ਮਾਛੀਕੇ ਸਕੂਲ ਦੇ ਅਧਿਆਪਕਾਂ ਨੇ ਪੱਲਿਓਂ ਰਾਸ਼ੀ ਪਾ ਕੇ ਸ਼ੁਰੂ ਕੀਤੀ ਸਾਇੰਸ ਲੈਬ ਦੀ ਇਮਾਰਤ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਦੀ ਹਾਲਤ ਵਧੀਆ ਨਹੀਂ ਹੈ। ਜਿਹੜੇ ਸਕੂਲਾਂ ਦੇ ਮੁਖੀ ਤੇ ਸਟਾਫ਼ ਸਮਰਪਿਤ ਭਾਵਨਾਂ ਵਾਲੇ ਹੋਣ ਉਹ ਸਕੂਲ ਕੀਰਤੀਮਾਨ ਸਥਾਪਤ ਕਰ ਰਹੇ ਹਨ ਅਤੇ ਉੱਥੋਂ ਦੇ ਪਿੰਡ ਅਤੇ ਵਿਦੇਸ਼ ਵਸਦੇ ਵਿਦਿਆ ਪ੍ਰੇਮੀ ਦਾਨੀਆਂਦੀ ਸਹਾਇਤਾ ਨਾਲ ਵਿਦਿਆਰਥੀਆਂ ਨੂੰ ਸਕੂਲ ਵਿੱਚ ਚੰਗੀਆਂ ਸਹੂਲਤਾਂ ਮਿਲ ਰਹੀਆਂ ਹਨ। ਤਹਿਸੀਲ ਦੇ ਪਿੰਡ ਮਾਛੀਕੇ ਦੇ ਸ਼ਹੀਦ ਸੂਬੇਦਾਰ ਅਵਤਾਰ ਸਿੰਘ (ਸ਼ੌਰੀਆਂ ਚੱਕਰ ਵਿਜੇਤਾ) ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਰਾਏਕੋਟ ਦੀ ਅਗਵਾਈ ਹੇਠ ਸਟਾਫ਼ ਨੇ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਪੱਲਿਓਂ ਪਾਕੇ ਸਕੂਲ ਦੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਲਈ ਸਾਇੰਸ ਲੈਬ ਦੀ ਇਮਾਰਤ ਬਣਵਾਉਣੀ ਸ਼ੁਰੂ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਤੇ ਪੁਰਾਣੇ ਕਾਰਜਕਾਰੀ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਦੀ ਇਮਾਰਤ ਅਤੇ ਪੀਟੀਏ ‘ਤੇ ਰੱਖੇ ਅਧਿਆਪਕਾਂ ਦੀ ਤਨਖਾਹ ਲਈ ਪਿੰਡ ਦੇ ਤੇ ਵਿਦੇਸ਼ ਵਸਦੇ ਸੱਜਣ ਸਹਾਇਤਾ ਕਰ ਰਹੇ ਹਨ। ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਸਾਇੰਸ ਲੈਬ ਦੀ ਘਾਟ ਸੀ। ਅਤੇ ਸਕੂਲ ਦੀ ਚਾਰ ਦਿਵਾਰੀ ਮਿੱਡ ਡੇ ਮੀਲ ਸਟੋਰ ਆਦਿ ਦੀ ਜਰੂਰਤ ਸੀ । ਜਿਸ ਲਈ ਸਕੂਲ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਰਾਏਕੋਟ,ਗੁਰਜੀਤ ਸਿੰਘ,ਰਾਜਦੀਪ ਸਿੰਘ,ਕਿਰਨਜੀਤ ਸਿੰਘ,ਹਰਜੀਵਨ ਸਿੰਘ,ਅਮਨਦੀਪ ਕੌਰ ਤੇ ਸੰਦੀਪ ਕੌਰ ਆਦਿ ਅਧਿਆਪਕਾਂ ਨੇ ਪੱਲਿਓਂ ਗਿਆਰਾਂ ਗਿਆਰਾਂ ਹਜ਼ਾਰ ਪਾਕੇ ਇਮਾਰਤ ਦਾ ਤੋਰਾ ਤੋਰ ਦਿੱਤਾ । ਦਰਸ਼ਨ ਸਿੰਘ ਅਮਰੀਕਾ ਨਿਵਾਸੀ ਤੇ ਮਾ.ਜਲੌਰ ਸਿੰਘ ਆਦਿ ਪਿੰਡ ਤੇ ਵਿਦੇਸ਼ ਵਾਸੀ ਵਿਦਿਆ ਪ੍ਰੇਮੀਆਂ ਨੇ ਦਿਲ ਖੋਹਲ ਕੇ ਮੱਦਦ ਕੀਤੀ ਜਿਸ ਨਾਲ ਛੇ ਲੱਖ ਰੁਪਏ ਲੱਘ ਚੁੱਕੇ ਹਨ। ਦੇਖਰੇਖ ਰਹੇ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਠ ਲੱਖ ਰੁਪਏ ਕਰੀਬ ਦਾ ਖਰਚਾ ਹੈ ।ਜਿਸ ਨਾਲ ਸਾਇੰਸ ਲੈਬ ,ਮਿੱਡ ਡੇ ਮੀਲ ਸਟੋਰ,ਚਾਰ ਦਿਵਾਰੀ ਆਦਿ ਮੁਕੰੰਮਲ ਹੋ ਜਾਵੇਗੀ ਰਹਿੰਦੇ ਕੰਮ ਵੀ ਆਊਣ ਵਾਲੇ ਸਮੇਂ ਚ ਮੁਕੰਮਲ ਕਰ ਲਏ ਜਾਣਗੇ। ਸਕੂਲ ਦੇ ਸਟਾਫ਼ ਵੱਲੋਂ ਪੱਲਿਓਂ ਪੈਸੇ ਪਾਕੇ ਕਾਰਜ ਸ਼ੁਰੂਆਤ ਕਰਵਾਉਣਾ ਚਰਚਾ ਅਤੇ ਸਲਾਹੁਤਾ ਦਾ ਰਾਜ ਬਣੀ ਹੋਈ ਹੈ।

Related posts

Leave a Comment