ਪਿੰਡ ਰੱਤੀਆਂ ਦੇ ਮਨਰੇਗਾ ਮਜਦੂਰਾਂ ਨੇ ਇੰਟਕ ਪ੍ਰਧਾਨ ਵਿਜੈ ਧੀਰ ਨੂੰ ਮੰਗ ਪੱਤਰ ਪੇਸ਼ ਕੀਤਾ

ਪਿੰਡ ਰੱਤੀਆਂ ਦੇ ਮਨਰੇਗਾ ਮਜਦੂਰਾਂ ਨੇ ਇੰਟਕ ਪ੍ਰਧਾਨ ਵਿਜੈ ਧੀਰ ਨੂੰ ਮੰਗ ਪੱਤਰ ਪੇਸ਼ ਕੀਤਾ

ਪਿੰਡ ਰੱਤੀਆਂ ਦੇ ਮਨਰੇਗਾ ਮਜਦੂਰਾਂ ਨੇ ਇੰਟਕ ਪ੍ਰਧਾਨ ਵਿਜੈ ਧੀਰ ਨੂੰ ਮੰਗ ਪੱਤਰ ਪੇਸ਼ ਕੀਤਾ
ਡਾ. ਮਨਮੋਹਣ ਸਿੰਘ ਸਰਕਾਰ ਨੇ ਬੇਰੋਜ਼ਗਾਰਾਂ ਨੂੰ ਰੋਜਗਾਰ ਦਾ ਮਨਰੇਗਾ ਰੂਪੀ ਤੋਹਫਾ ਦਿੱਤਾ ਸੀ : ਵਿਜੈ ਧੀਰ
ਮੋਗਾ, (ਗੁਰਜੰਟ ਸਿੰਘ)-ਮੋਗਾ ਤਹਿਸੀਲ ਦੇ ਪਿੰਡ ਰੱਤੀਆਂ ਦੇ ਮਨਰੇਗਾ ਮਜਦੂਰਾਂ ਨੇ ਨਗਿੰਦਰ ਸਿੰਘ ਰਾਜਪੂਤ ਦੀ ਅਗਵਾਈ ਵਿੱਚ ਆਪਣੀਆਂ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੂੰ ਉਨ੍ਹਾਂ ਦੇ ਦਫ਼ਤਰ ਮੋਗਾ ਵਿਖੇ ਸੋਂਪਿਆ। ਇਸ ਮੌਕੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ, ਪ੍ਰਦੇਸ਼ ਕਾਂਗਰਸ ਸਕੱਤਰ ਅਸ਼ੋਕ ਕਾਲੀਆ ਅਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਿੰਘ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਵਿਸ਼ੇਸ਼ਤੌਰ ਤੇ ਹਾਜਰ ਸਨ। ਇਸ ਮੌਕੇ ਮਨਰੇਗਾ ਮਜਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਾਲ ਵਿੱਚ ਕੇਵਲ ਛੇ ਦਿਨ ਦਾ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਜਦ ਕਿ ਮਨਰੇਗਾ ਕਾਨੂੰਨ ਅਨੁਸਾਰ ਇੱਕ ਸਾਲ ਵਿੱਚ 100 ਦਿਨ ਦਾ ਰੋਜਗਾਰ ਮਿਲਣਾ ਉਨ੍ਹਾਂ ਦਾ ਅਧਿਕਾਰ ਹੈ। ਪ੍ਰਧਾਨ ਵਿਜੈ ਧੀਰ ਨੇ ਟੈਲੀਫੋਨ ਤੇ ਜਦ ਇਹ ਮਾਮਲਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਲਾਕ ਮੋਗਾ-2 ਦੇ ਧਿਆਨ ਵਿੱਚ ਲਿਆਂਦਾ ਤਾਂ ਬੀ.ਡੀ.ਪੀ.ਓ. ਨੇ ਜਲਦ ਹੀ ਪਿੰਡ ਰੱਤੀਆਂ ਵਿੱਚ ਮਨਰੇਗਾ ਦਾ ਕੰਮ ਚਾਲੂ ਕਰਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਇੰਟਕ ਪ੍ਰਧਾਨ ਵਿਜੈ ਧੀਰ ਨੇ ਕਿਹਾ ਕਿ ਪੇਂਡੂ ਬੇਰੁਜਗਾਰੀ ਨੂੰ ਖਤਮ ਕਰਨ ਲਈ ਡਾ. ਮਨਮੋਹਣ ਸਿੰਘ ਵਾਲੀ ਕਾਂਗਰਸ ਸਰਕਾਰ ਨੇ ਸਾਲ 2005 ਵਿੱਚ ਮਨਰੇਗਾ ਰੁਪੀ ਇੱਕ ਨਾਇਆਬ ਤੋਹਫਾ ਦੇਸ ਵਾਸੀਆਂ ਨੂੰ ਦਿੱਤਾ ਸੀ ਪ੍ਰੰਤੂ ਬਦਕਿਸਮਤੀ ਨਾਲ ਸਰਕਾਰ ਦੀ ਵਿਵਸਥਾ ਨੇ ਕਰੋੜਾ ਮਨਰੇਗਾ ਮਜਦੂਰਾਂ ਨੂੰ ਬੇਨਿਯਮੀਆਂ ਦੇ ਭਵੰਰਜਾਲ ਵਿੱਚ ਫਸਾ ਕੇ ਰੱਖਾ ਦਿੱਤਾ। ਧੀਰ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਸਫਲ ਬਣਾਉਣ ਲਈ ਸਰਕਾਰ ਨੂੰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

Related posts

Leave a Comment