ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ

ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ

ਕਬੱਡੀ ਖਿਡਾਰੀ ਕਿੱਕਰ ਸਿੰਘ ਰੌਂਤਾ ਸਬ ਇੰਸਪੈਕਟਰ ਬਣੇ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਹਾਲ ਹੀ ਵਿਚ ਪੰਜਾਬ ਪੁਲਸ ਵਿਭਾਗ ਵਲੋਂ ਕੀਤੀਆ ਗਈਆਂ ਮੁਲਾਜ਼ਮਾਂ ਦੀਆਂ ਤਰੱਕੀਆ ਵਿਚ ਪ੍ਰਸਿੱਧ ਕਬੱਡੀ ਖਿਡਾਰੀ ਤੇ ਪਿੰਡ ਰੌਂਤਾ ਦੇ ਜੰਮਪਲ ਕਿੱਕਰ ਸਿੰਘ ਰੌਂਤਾ ਨੂੰ ਸਬ ਇੰਸਪੈਕਟਰ ਬਣਨ ਤੇ ਸਮੁਚੇ ਪਿੰਡ ਖੇਡ ਪ੍ਰੇਮੀਆਂ ਵਲੋਂ ਮੁਬਾਰਕਾਦ ਦਿੱਤੀ ਗਈ।ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਦੇ ਏ.ਐਸ.ਆਈ ਕਿੱਕਰ ਸਿੰਘ ਰੌਂਤਾ ਨੂੰ ਐਸ਼ਐਸਪੀ. ਵਰਿੰਦਰ ਸਿੰਘ ਬਰਾੜ ਨੇ ਨਵ-ਨਿਯੁਕਤ ਐਸ.ਆਈ. ਕਿੱਕਰ ਸਿੰਘ ਰੌਂਤਾ ਨੂੰ ਸਟਾਰ ਲਗਾਉਂਦਿਆਂ ਮੁਬਾਰਕਵਾਦ ਦਿੱਤੀ। ਸਬ ਇੰਸਪੈਕਟਰ ਕਿੱਕਰ ਸਿੰਘ ਦੇ ਜੱਦੀ ਪਿੰਡ ਰੌਂਤਾ (ਥਾਣਾ ਨਿਹਾਲ ਸਿੰਘ ਵਾਲਾ) ਦੀ ਸਰਪੰਚ ਸਰਬਜੀਤ ਕੌਰ, ਸਾਹਿਤਕਾਰ ਤੇਜਾ ਸਿੰਘ ਰੌਂਤਾ, ਭੋਲਾ ਸਿੰਘ ਸਿੱਧੂ, ਪ੍ਰਸਿੱਧ ਕਬੱਡੀ ਖਿਡਾਰੀ ਫੌਜੀ ਰੌਂਤਾ, ਮੀਤਾ ਰੌਂਤਾ,ਬਲਦੇਵ ਭੁਲਰ, ਜੀਤੀ ਨੰਬਰਦਾਰ, ਬਲਜੀਤ ਗਰੇਵਾਲ, ਸੁਖ ਰੌਂਤਾ ਆਦਿ ਨੇ ਮੁਬਾਰਕਵਾਦ ਦਿੰਦਿਆਂ ਮਾਣ ਮਹਿਸੂਸ ਕੀਤਾ।

Related posts

Leave a Comment