ਕਲਰਜ਼ ਚੈਨਲ ਦੇ ਡਾਂਸਿੰਗ ਸ਼ੋਅ ”ਡਾਂਸ ਦੀਵਾਨੇ” ਦਾ ਵੰਡਰਫੁਲ ਬੁਆਏ ਪ੍ਰਭਦੀਪ ਸਿੰਘ ਦੇ ਮੋਗਾ ਪੁੱਜਣ ਤੇ ਸ਼ਹਿਰਵਾਸੀਆਂ ਨੇ ਸਿਰ ਅੱਖਾਂ ਤੇ ਬਠਾਇਆ

ਕਲਰਜ਼ ਚੈਨਲ ਦੇ ਡਾਂਸਿੰਗ ਸ਼ੋਅ ''ਡਾਂਸ ਦੀਵਾਨੇ” ਦਾ ਵੰਡਰਫੁਲ ਬੁਆਏ ਪ੍ਰਭਦੀਪ ਸਿੰਘ ਦੇ ਮੋਗਾ ਪੁੱਜਣ ਤੇ ਸ਼ਹਿਰਵਾਸੀਆਂ ਨੇ ਸਿਰ ਅੱਖਾਂ ਤੇ ਬਠਾਇਆ

ਕਲਰਜ਼ ਚੈਨਲ ਦੇ ਡਾਂਸਿੰਗ ਸ਼ੋਅ ”ਡਾਂਸ ਦੀਵਾਨੇ” ਦਾ ਵੰਡਰਫੁਲ ਬੁਆਏ ਪ੍ਰਭਦੀਪ ਸਿੰਘ ਦੇ ਮੋਗਾ ਪੁੱਜਣ ਤੇ ਸ਼ਹਿਰਵਾਸੀਆਂ ਨੇ ਸਿਰ ਅੱਖਾਂ ਤੇ ਬਠਾਇਆ
ਮੋਗਾ, (ਗੁਰਜੰਟ ਸਿੰਘ)-ਕਲਰਜ਼ ਟੀ.ਵੀ. ਚੈਨਲ ਦੇ ਰਾਸ਼ਟਰਪੱਧਰੀ ਡਾਂਸਿੰਗ ਸ਼ੋਅ ”ਡਾਂਸ ਦੀਵਾਨੇ” ਵਿੱਚ ਮੋਗਾ ਦੇ ਇੱਕ ਚਾਹ-ਠੰਡਾ ਵੇਚਣ ਵਾਲੇ ਦਾ ਗੂੰਗਾ ਤੇ ਬਹਿਰਾ ਪੁੱਤਰ ਪ੍ਰਭਦੀਪ ਸਿੰਘ ਆਪਣੀ ਬੇਹਤਰੀਨ ਡਾਂਸਿੰਗ ਕਲਾ ਨਾਲ ਦੇਸ ਵਿਦੇਸ਼ ਦੇ ਲੋਕਾ ਨੂੰ ਕੀਲਣ ਵਾਲਾ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਜਦ ਅੱਜ ਆਪਣੇ ਸ਼ਹਿਰ ਮੋਗਾ ਵਾਪਸ ਪਰਤਿਆ ਤਾਂ ਸ਼ਹਿਰ ਵਾਸੀਆਂ ਨੇ ਪ੍ਰਭਦੀਪ ਨੂੰ ਸਿਰ ਅੱਖਾਂ ਤੇ ਬਠਾ ਲਿਆ ਅਤੇ ਉਸ ਨੂੰ ਫੁੱਲ ਮਾਲਾਵਾਂ ਨਾਲ ਲੱਦ ਦਿੱਤਾ ਅਤੇ ਖੁਲੀ ਜੀਪ ਵਿੱਚ ਬਿਰਾਜਮਾਨ ਕਰਕੇ ਉਸ ਦਾ ਸ਼ਹਿਰ ਦੇ ਮੁੱਖ ਬਜਾਰਾਂ ਵਿਚ ਦੀ ਵੈਲਕਮ ਰੋਡ ਸ਼ੋਅ ਕੀਤਾ ਗਿਆ, ਜਿਸ ਦੀ ਅਗਵਾਈ ਮਜਦੂਰ ਆਗੂ ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਕਰ ਰਹੇ ਸਨ। ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਸਮਾਜਿਕ ਜੱਥੇਬੰਦੀਆਂ ਨੇ ਪ੍ਰਭਦੀਪ ਦਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਫੁੱਲ ਮਾਲਾਵਾਂ ਪਹਿਣਾਕੇ ਅਤੇ ਬੁੱਕੇ ਭੇਂਟ ਕਰਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਆਪਣੇ ਹੀਰੋ ਦਾ ਬੇਮਿਸਾਲ ਸਵਾਗਤ ਕੀਤਾ। ਜ਼ਿਲਾ ਇੰਟਕ ਪ੍ਰਧਾਨ ਵਿਜੈ ਧੀਰ ਐਡਵੋਕੇਟ ਨੇ ਦੱਸਿਆ ਕਿ ਫਿਲਮੀ ਸਟਾਰ ਅਕਸ਼ੈ ਕੁਮਾਰ ਨੇ ਪ੍ਰਭਦੀਪ ਦੀ ਡਾਂਸਿੰਗ ਕਲਾ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਪੰਜ ਲੱਖ ਰੁਪਏ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਧੀਰ ਨੇ ਕਿਹਾ ਪ੍ਰਭਦੀਪ ਮੋਗਾ ਸ਼ਹਿਰ ਦੀ ਆਨ ਤੇ ਸ਼ਾਨ ਹੈ, ਜਿਸ ਨੇ ਮੋਗਾ ਦਾ ਨਾਮ ਕਲਰ ਚੈਨਲ ਰਾਹੀਂ ਦੇਸ਼ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ। ਵੱਖ ਵੱਖ ਸੰਸਥਾਵਾਂ ਨੇ ਪ੍ਰਭਦੀਪ ਨੂੰ ਸਨਮਾਨਿਤ ਕੀਤਾ।

Related posts

Leave a Comment