ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਮੋਗਾ, (ਗੁਰਜੰਟ ਸਿੰਘ)-ਲੋਕ ਨੇਤਾ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਸਜਾ ਰੱਦ ਕਰਵਾਉਣ ਦੇ ਲਈ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਲਗਭਗ ਇਕ ਸੋ ਨੇਤਾਵਾਂ ਅਤੇ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੂੰ ਮਿਲਿਆ ਅਤੇ ਉਨਾਂ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਦੇ ਨਾਮ ਵਿਧਾਇਕ ਨੂੰ ਦਿੱਤੇ ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਲ 1997 ‘ਚ ਮਹਿਲ ਕਲਾਂ ‘ਚ ਘਟਿਤ ਕਿਰਨਜੀਤ ਕੌਰ ਜਬਰਜਨਾਹ/ਕਤਲ ਕਾਂਡ ਦੇ ਖਿਲਾਫ ਉਠੇ ਲੋਕਾਂ ਦੇ ਰੋਸ ਦੇ ਚੱਲਦੇ ਤਿੰਨ ਨੇਤਾਵਾਂ ਨੂੰ ਬਰਨਾਲਾ ਕਚਹਿਰੀ ‘ਚ 82 ਸਾਲਾਂ ਬਜੁਰਗ ਦਿਲੀਪ ਸਿੰਘ ਮਹਿਲ ਕਲਾਂ ਤੇ ਕਿਸੇ ਵਲੋਂ ਕੀਤੇ ਹਮਲੇ ‘ਚ ਝੂਠੇ ਤੌਰ ਤੇ ਫਸਾ ਕੇ ਮਨਜੀਤ ਸਿੰਘ ਧਨੇਰ, ਪ੍ਰੇਮ ਕੁਮਾਰ, ਨਰਾਇਣ ਦੱਤ ਨੂੰ ਨਜਾਇਜ਼ ਸਜਾ ਦਿੱਤੀ। ਬਾਅਦ ਵਿਚ ਜਨਤਕ ਦਬਾਅ ਤੇ 25 ਅਗਸਤ 2007 ਨੂੰ ਗਵਰਨਰ ਪੰਜਾਬ ਦੀ ਸਿਫਾਰਿਸ਼ ਤੇ ਉਕਤ ਨੇਤਾ ਹਾਈਕੋਰਟ ਨੇ ਬਰੀ ਕਰ ਦਿੱਤੇ, ਪਰ ਬਾਅਦ ਵਿਚ ਦਿਲੀਪ ਸਿੰਘ ਦੇ ਪੱਖ ਨੇ ਸੁਪਰੀਮ ਕੋਰਟ ‘ਚ ਕੇਸ ਕਰਕੇ ਮਨਜੀਤ ਸਿੰਘ ਧਨੇਰ ਦੀ ਸਜਾ ਮੁਆਫੀ ਰੱਦ ਕਰਕੇ ਦੁਆਰਾ ਕਰਨ ਦੇ ਲਈ ਗਵਰਨਰ ਪੰਜਾਬ ਨੂੰ ਕੇਸ ਭੇਜ ਦਿੱਤਾ। ਗਵਰਨਰ ਪੰਜਾਬ ਨੇ 24 ਫਰਵਰੀਂ 2011 ਦੇ ਬਾਅਦ ਅਜੇ ਤੱਕ ਮਨਜੀਤ ਸਿੰਘ ਧਨੇਰ ਦੀ ਨਜ਼ਾਇਜ਼ ਸਜਾ ਰੱਦ ਕਰਨ ਦੀ ਦੁਆਰਾ ਸਿਫਾਰਿਸ਼ ਨਹੀਂ ਕੀਤੀ। ਮੰਗ ਪੱਤਰ ਵਿਚ ਮੰਗ ਕੀਤੀ ਕਿ ਮਨਜੀਤ ਸਿੰਘ ਧਨੇਰ ਦੀ ਨਜ਼ਾਇਜ਼ ਕੈਦ ਦੀ ਸਜਾ ਰੱਦ ਕੀਤੀ ਜਾਵੇ। ਇਸ ਉਪਰੰਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬਲੌਰ ਸਿੰਘ ਘਾਲੀ, ਸੁਰਿੰਦਰ ਸਿੰਘ ਮੋਗਾ, ਬਲਵੰਤ ਸਿੰਘ ਬਾਘਾਪੁਰਾਣਾ, ਰਵੈਤ ਸਿੰਘ, ਦਰਸ਼ਨ ਸਿੰਘ, ਗੁਰਭਿੰਦਰ ਸਿੰਘ, ਅੰਗਰੇਜ ਸਿੰਘ ਮੱਦੋਕੇ ਨੇ ਕਿਹਾ ਕਿ 1 ਸਤੰਬਰ ਨੂੰ ਮੋਗਾ ਦੇ ਨੇਚਰ ਪਾਰਕ ਵਿਚ ਰੋਸ ਰੈਲੀ ਕੀਤੀ ਜਾਵੇ। ਇਸ ਦੌਰਾਨ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਮੰਗ ਪੱਤਰ ਲੈਂਦਿਆਂ ਕਿਹਾ ਕਿ ਉਨਾਂ ਦੇ ਮੰਗ ਪੱਤਰ ਨੂੰ ਮੁੱਖ ਮੰਤਰੀ ਚੰਡੀਗੜ੍ਹ ਨੂੰ ਸਿਫਾਰਿਸ਼ ਲਈ ਸੌਂਪਿਆ ਜਾਵੇਗਾ।

Related posts

Leave a Comment