ਸਖਤ ਮਿਹਨਤ ਅਤੇ ਆਤਮਵਿਸ਼ਵਾਸ ਸਫਲਤਾ ਦੀ ਕੂੰਜੀ : ਡਾ. ਦੀਪਕ ਕੋਛੜ

ਸਖਤ ਮਿਹਨਤ ਅਤੇ ਆਤਮਵਿਸ਼ਵਾਸ ਸਫਲਤਾ ਦੀ ਕੂੰਜੀ : ਡਾ. ਦੀਪਕ ਕੋਛੜ

ਸਖਤ ਮਿਹਨਤ ਅਤੇ ਆਤਮਵਿਸ਼ਵਾਸ ਸਫਲਤਾ ਦੀ ਕੂੰਜੀ : ਡਾ. ਦੀਪਕ ਕੋਛੜ
ਮੋਗਾ, (ਗੁਰਜੰਟ ਸਿੰਘ)-ਭਾਰਤੀ ਜਾਗ੍ਰਿਤੀ ਮੰਚ ਵਲੋਂ ਜਾਗ੍ਰਿਤੀ ਭਵਨ ਵਿਚ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਦੇ ਮੌਕੇ ਸਮਾਗਮ ਦੀ ਮੁੱਖ ਮਹਿਮਾਨ ਸਮਾਜ ਸੇਵੀ ਨਿਰਮਲਾ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੰਚ ਵਲੋਂ ਜੋ ਜ਼ਰੂਰਤਮੰਦ ਲੜਕੀਆਂ ਨੂੰ ਆਤਮਨਿਰਭਰ ਬਨਾਉਣ ਲਈ ਸਿਲਾਈ ਸਕੂਲ ਚਲਾਇਆ ਜਾ ਰਿਹਾ ਹੈ ਉਹ ਅਤੀ ਸ਼ਲਾਘਾਯੋਗ ਹੈ। ਮੰਚ ਵਲੋਂ ਨਿਰਸਵਾਰਥ ਭਾਵ ਨਾਲ ਜਾਤ ਪਾਤ ਤੋਂ ਉਪਰ ਉਠ ਕੇ ਮਾਨਵਤਾ ਦੀ ਸੇਵਾ ਦੇ ਲਈ ਜੋ ਵੱਖ ਵੱਖ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਉਹ ਪ੍ਰੇਰਨਾਦਾਇਕ ਅਤੇ ਪ੍ਰਸੰਸਾਯੋਗ ਹਨ। ਇਸ ਮੌਕੇ ਡਾ. ਸਾਮਾ ਨੇ ਬੱਚਿਆਂ ਨੂੰ ਸਿੱਖਿਆ ਵਿਚ ਅੱਗੇ ਵਧਣ ਦੇ ਲਈ ਪੂਰਨ ਸਹਿਯੋਗ ਦੇਣ ਦੀ ਭਰੋਸਾ ਦਿਵਾਇਆ। ਮੰਚ ਦੇ ਮੁੱਖ ਸੰਸਥਾਪਕ ਡਾ. ਦੀਪਕ ਕੋਛੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਆਤਮਵਿਸ਼ਵਾਸ ਸਫਲਤਾ ਦੀ ਕੁੰਜੀ ਹੈ ਕਦੇ ਵੀ ਜੀਵਨ ਵਿਚ ਅਸਫਲ ਹੋਣ ਤੇ ਘਬਰਾਉਣਾ ਨਹੀਂ ਚਾਹੀਦਾ। ਮਜਬੂਤ ਇਰਾਦੇ ਦੇ ਨਾਲ ਆਪਣੇ ਸੁਪਨੇ ਅਤੇ ਨਵੇਂ ਸੰਕਲਪ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਤੋਂ ਜ਼ਿਆਦਾ ਹਿੰਮਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਸਿਲਾਈ ਸਕੂਲ ਦੀ ਟ੍ਰੇਨਰ ਰਜਨੀ ਸ਼ਰਮਾ ਨੇ ਆਏ ਹੋਏ ਸਾਰੇ ਮੋਹਤਬਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੇਦ ਵਿਆਸ ਕਾਂਸਲ, ਵਿਨੋਦ ਮਿੱਤਲ, ਕੈਸ਼ਵ ਬਾਂਸਲ, ਮਾਸਟਰ ਪ੍ਰੇਮ ਕੁਮਾਰ, ਕੁਲਭੁਸ਼ਣ ਗੋਇਲ, ਸੰਦੀਪ ਬਾਂਸਲ ਦੇ ਇਲਾਵਾ ਵਿਦਿਆਰਥਣ ਸੁਖਦੀਪ ਕੌਰ, ਕਮਲਜੀਤ ਕੌਰ, ਸਿਮਰਤ ਕੌਰ, ਨੈਨਾ, ਰਾਜਵੀਰ ਕੌਰ, ਜਸਪਾਲ ਕੌਰ, ਪੂਜਾ, ਮੁਸਕਾਨ, ਕਾਜਲ, ਤਾਨੀਆਂ, ਰਵੀਨਾ, ਮੁਸਕਾਨ ਆਦਿ ਹਾਜਰ ਸਨ।

Related posts

Leave a Comment