ਮਨਰੇਗਾ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵਿੱਚ ਦਾਖਲ

ਮਨਰੇਗਾ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵਿੱਚ ਦਾਖਲ

ਮਨਰੇਗਾ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ਵਿੱਚ ਦਾਖਲ

ਮਨਰੇਗਾ ਕਰਮਚਾਰੀਆਂ ਨੇ ਜ਼ਿਲ•ਾ ਪ੍ਰੀਸਦ ਦਫਤਰ ਮੂਹਰੇ ਦਿੱਤਾ ਰੋਸ ਧਰਨਾ

ਮਨਰੇਗਾ ਕਾਮਿਆ ਵੱਲੋਂ ਪ੍ਰਸ਼ਾਸਨ ਖਿਲਾਫ ਅੱਜ ਸ਼ਹਿਰ ‘ਚ ਕੀਤਾ ਜਾਵੇਗਾ ਰੋਸ ਮਾਰਚ

ਮੋਗਾ (ਲਖਵੀਰ ਸਿੰਘ): ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲ•ਾ ਮੋਗਾ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ ਤੇ ਅੱਜ ਦੀ ਹੜਤਾਲ ਦੌਰਾਨ ਮਨਰੇਗਾ ਕਰਮਚਾਰੀਆਂ ਨੇ ਜ਼ਿਲ•ਾ ਪ੍ਰੀਸਦ ਦਫਤਰ ਮੂਹਰੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਧਰਨੇ ‘ਚ ਹਾਜਰ  ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋ ਮਨਰੇਗਾ ਕਰਮਚਾਰੀ ਕਲਮਛੋੜ ਹੜਤਾਲ ਤੇ ਹਾਨ ਅਤੇ ਮਨਰੇਗਾ ਦੇ ਕੰਮ ਜ਼ਿਲ•ੇ ਵਿੱਚ ਮੁਕੰਮਲ ਤੌਰ ਤੇ ਬੰਦ ਹਨ। ਜ਼ਿਲ•ਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ ਇਸ ਕਾਰਨ ਗਰੀਬਾਂ ਦੇ ਚੁੱਲੇ ਠੰਡੇ ਹਨ ਅਤੇ ਉਹਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਦੀਆਂ ਮਾਰੂ ਨੀਤੀਆਂ ਤੋ ਤੰਗ ਆ ਕੇ ਯੂਨੀਅਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ 18 ਮਈ 2018 ਨੂੰ ਸ਼ਹਿਰ ਵਿੱਚ ਜ਼ਿਲ•ਾ ਪ੍ਰਸਾਸਨ ਖਿਲਾਫ ਰੋਸ ਮਾਰਚ ਕੀਤਾ ਜਾਵੇਗਾ ਅਤੇ ਹਲਕਾ ਵਿਧਾਇਕ ਡਾ ਹਰਜੋਤ ਕਮਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜੇਕਰ ਫਿਰ ਵੀ ਪ੍ਰਸ਼ਾਸ਼ਨ ਦੀ ਮੁਲਾਜਮਾਂ ਪ੍ਰਤੀ ਮਾਰੂ ਨੀਤੀ ਜਾਰੀ ਰਹਿੰਦੀ ਹੈ ਤਾਂ ਅਗਲੇ ਦਿਨਾਂ ਵਿੱਚ ਸੰਘਰਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਪ੍ਰਸ਼ਾਸਨ ਤੇ ਰੋਸ ਜਾਹਿਰ ਕਰਨ ਲਈ ਅੱਜ ਪੰਜ ਮੁਲਾਜਮ ਭੁੱਖ ਹੜਤਾਲ ਤੇ ਬੈਠੇ ਜਿਨਾਂ ਵਿੱਚ ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁਨੀਤਾ ਸ਼ਰਮਾਂ, ਸੁਖਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਹਨ। ਇਸ ਮੌਕੇ ਸਟੇਟ ਕਮੇਟੀ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਜਨਰਲ ਸਕੱਤਰ ਪੰਜਾਬ ਅਤੇ ਸੰਨੀ ਕੁਮਾਰ ਫਾਜਿਲਕਾ ਹਾਜਰ ਹੋਏ। ਇਸ ਤੋ ਇਲਾਵਾ ਭਾਰਤੀ ਕਮਿਊਨਿਸ਼ਟ ਪਾਰਟੀ ਅਤੇ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਜਨਰਲ ਸਕੱਤਰ ਕੁਲਦੀਪ ਭੋਲਾ ਅਤੇ ਜਗਸੀਰ ਖੋਸਾ ਹਾਜਰ ਹੋਏ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ ਅਤੇ ਏਟਕ ਵੱਲੋਂ ਬਲਕਰਨ ਸਿੰਘ ਵੀ ਯੂਨੀਅਨ ਨੂੰ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ•ਾ ਪ੍ਰਧਾਨ ਕੁਲਵਿੰਦਰ ਸਿੰਘ, ਹਰਮਨਦੀਪ ਸਿੰਘ, ਚੰਦਨ ਸੋਹਲ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਰਾਜ ਸਿੰਘ, ਜਗਤਾਰ ਸਿੰਘ, ਹਰਕੰਵਲ ਸਿੰਘ, ਰਣਜੀਤ ਸਿੰਘ, ਲਖਵੀਰ ਸਿੰਘ, ਨੇਕ ਸਿੰਘ, ਅਮਿਤ ਕੁਮਾਰ, ਬਲਜਿੰਦਰ ਸਿੰਘ, ਅੰਗਰੇਜ ਕੋਹਾਰ, ਸੁਖਪਾਲ ਸਿੰਘ, ਸਿਕੰਦਰ ਸਿੰਘ, ਵਰਿੰਦਰ ਸਿੰਘ, ਕਰਮਜੀਤ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜਰ ਸਨ।

Related posts

Leave a Comment