ਜੀ. ਟੀ. ਰੋਡ ਤੇ ਪਾਣੀ ਦੀ ਲੀਕੇਜ਼ ਤੇ ਸਿਹਤ ਵਿਭਾਗ ਨੇ ਲਿਆ ਤੁਰੰਤ ਐਕਸ਼ਨ

ਜੀ. ਟੀ. ਰੋਡ ਤੇ ਪਾਣੀ ਦੀ ਲੀਕੇਜ਼ ਤੇ ਸਿਹਤ ਵਿਭਾਗ ਨੇ ਲਿਆ ਤੁਰੰਤ ਐਕਸ਼ਨ

ਪੂਰੇ ਇਲਾਕੇ ਵਿੱਚ ਕਰਵਾਈ ਸਪਰੇਅ, ਘਰ ਘਰ ਵੰਡੀਆਂ ਕਲੋਰੀਨ ਦੀਆਂ ਗੋਲੀਆਂ

ਮੋਗਾ (ਗੁਰਜੰਟ ਸਿੰਘ): ਜੀ. ਟੀ. ਰੋਡ ਮੋਗਾ ਤੇ ਇੱਕ ਪੁੱਲ ਦੇ ਅੰਦਰੋਂ ਪਾਣੀ ਦੀ ਲੀਕੇਜ਼ ਬਾਰੇ ਇੱਕ ਅਖਬਾਰ ਵਿੱਚ ਛਪੀ ਖਬਰ ਦੇ ਆਧਾਰ ਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੇਟ ਦੀਆਂ ਬਿਮਾਰੀਆਂ ਅਤੇ ਡੇਂਗੂ, ਮਲੇਰੀਆ, ਚਿਕਨਗੁਨੀਆ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਮੋਗਾ ਤੁਰੰਤ ਹਰਕਤ ਵਿੱਚ ਆ ਗਿਆ । ਜਿਲ•ਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਦੇ ਹੁਕਮਾਂ ਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੂੰ ਮੌਕਾ ਵੇਖਣ ਲਈ ਭੇਜਿਆ ਗਿਆ । ਜਿਨ•ਾਂ ਦੀ ਰਿਪੋਰਟ ਦੇ ਆਧਾਰ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲ ਦੇ ਹੇਠੋਂ ਪਾਣੀ ਦੀ ਸਪਲਾਈ ਪਾਈਪ ਟੁੱਟਣ ਕਾਰਨ ਜਮ•ਾਂ ਹੋਏ ਪਾਣੀ ਅਤੇ ਇੰਦਰ ਸਿੰਘ ਗਿੱਲ ਨਗਰ ਵਿੱਚ ਗਲੀਆਂ ਨਾਲੀਆਂ ਵਿੱਚ ਖੜ•ੇ ਪਾਣੀ ਤੇ ਲਾਰਵੀਸਾਈਡ ਦਾ ਛਿੜਕਾਅ ਕਰਵਾਇਆ ਗਿਆ ਅਤੇ ਸਾਰੇ ਮੁਹੱਲੇ ਵਿੱਚ ਹਰ ਘਰ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ । ਇਸ ਮੌਕੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਲੋਕਾਂ ਨੂੰ ਸਮਝਾਇਆ ਕਿ ਜਦ ਤੱਕ ਪਾਣੀ ਦੀ ਲੀਕੇਜ਼ ਦੀ ਸਮੱਸਿਆ ਹੱਲ ਨਹੀਂ ਹੋ ਜਾਂਦੀ, ਪੀਣ ਵਾਲੇ ਪਾਣੀ ਵਿੱਚ ਕਲੋਰੀਨ ਦੀਆਂ ਗੋਲੀਆਂ ਪਾ ਕੇ ਇਸਤੇਮਾਲ ਕੀਤਾ ਜਾਵੇ । ਉਹਨਾਂ ਦੱਸਿਆ ਕਿ 20 ਲਿਟਰ ਪਾਣੀ ਵਿੱਚ ਇੱਕ ਗੋਲੀ ਪਾਈ ਜਾਵੇ ਤੇ ਅੱਧੇ ਘੰਟੇ ਬਾਅਦ ਪਾਣੀ ਨੂੰ ਪੀਣ ਲਈ ਵਰਤਿਆ ਜਾਵੇ । ਇਸ ਮੌਕੇ ਉਹਨਾਂ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਅਤੇ ਐਕਸੀਅਨ ਸਤੀਸ਼ ਵਰਮਾ ਜੀ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ, ਜਿਨ•ਾਂ ਤੁਰੰਤ ਮੌਕੇ ਤੇ ਟੀਮਾਂ ਭੇਜ ਕੇ ਪਾਈਪਾਂ ਨੂੰ ਪਲੱਗ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਵਾ ਦਿੱਤੀ । ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਜਦ ਇਹ ਪੁਲ ਬਣ ਰਿਹਾ ਸੀ ਤਾਂ ਉਸ ਵੇਲੇ ਵੀ ਇਹ ਪਾਈਪ ਟੁੱਟ ਗਿਆ ਸੀ ਪਰ ਸੜਕ ਠੇਕੇਦਾਰ ਨੇ ਇਸ ਨੂੰ ਬਦਲਣ ਦੀ ਬਜਾਏ ਉਸੇ ਉਪਰ ਹੀ ਟਿਊਬਾਂ ਲਪੇਟ ਦੇ ਪੁਲ ਦਾ ਨਿਰਮਾਣ ਕਰਵਾ ਦਿੱਤਾ । ਹੁਣ ਪੁਲ ਦੇ ਦਬਾਅ ਕਾਰਨ ਇਹ ਪਾਈਪ ਫਿਰ ਟੁੱਟ ਗਈ, ਜਿਸ ਕਾਰਨ ਦੇ ਪੁਲ ਦੇ ਹੇਠੋਂ ਪਾਣੀ ਵਗ ਕੇ ਪਿਛਲੇ ਚਾਰ ਦਿਨਾਂ ਤੋਂ ਬਾਹਰ ਆ ਰਿਹਾ ਸੀ ਤੇ ਸੜਕਾਂ ਤੇ ਪਾਣੀ ਭਰ ਰਿਹਾ ਸੀ, ਇਸ ਕਾਰਨ ਘਰਾਂ ਵਿੱਚ ਗੰਦਾ ਪਾਣੀ ਟੂਟੀਆਂ ਰਾਹੀਂ ਆਉਣਾ ਸ਼ੁਰੂ ਹੋ ਗਿਆ ਤੇ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਸੀ । ਇਸ ਮੌਕੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਵੇਕ ਸਿੰਘ ਸੰਨਿਆਸੀ ਨੇ ਸਮੱਸਿਆ ਦੇ ਹੱਲ ਲਈ ਸਿਹਤ ਵਿਭਾਗ ਦੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਮਿਉਂਸਪਲ ਕਾਰਪੋਰੇਸ਼ਨ ਮੋਗਾ ਅਤੇ ਸੜਕ ਠੇਕੇਦਾਰ ਤੋਂ ਤੁਰੰਤ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਤਾਂ ਜੋ ਲੋਕ ਬਿਮਾਰੀਆਂ ਦੇ ਸ਼ਿਕਾਰ ਨਾ ਹੋਣ । ਇਸ ਮੌਕੇ ਮੁਹੱਲਾ ਨਿਵਾਸੀ ਅਤੇ ਦੁਕਾਨਦਾਰ ਵੱਡੀ ਗਿਣਤੀ ਵਿੱਚ ਹਾਜਰ ਸਨ ।

Related posts

Leave a Comment