ਪੰਜਾਬ ਈ-ਰਿਕਸ਼ਾ ਵਰਕਰਜ਼ ਯੂਨੀਅਨ (ਏਟਕ) ਦੀ ਚੋਣ ਹੋਈ

ਪੰਜਾਬ ਈ-ਰਿਕਸ਼ਾ ਵਰਕਰਜ਼ ਯੂਨੀਅਨ (ਏਟਕ) ਦੀ ਚੋਣ ਹੋਈ

ਪੰਜਾਬ ਈ-ਰਿਕਸ਼ਾ ਵਰਕਰਜ਼ ਯੂਨੀਅਨ (ਏਟਕ) ਦੀ ਚੋਣ ਹੋਈ

ਮੋਗਾ (ਗੁਰਜੰਟ ਸਿੰਘ): ਅੱਜ ‘ਪੰਜਾਬ ਈ-ਰਿਕਸ਼ਾ ਵਰਕਰਜ਼ ਯੂਨੀਅਨ (ਏਟਕ)  ਜ਼ਿਲ•ਾ ਮੋਗਾ ਦੀ ਇੱਕ ਮੀਟਿੰਗ ਕਾ. ਸਤੀਸ਼ ਲੂੰਬਾ ਹਾਲ ਵਿੱਚ ਕਾ. ਜਸਪਾਲ ਸਿੰਘ ਘਾਰੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਸਰਪ੍ਰਸ਼ਤ ਕਾ. ਵਰਿੰਦਰ ਕੌੜਾ, ਪ੍ਰਧਾਨ ਜਗਦੀਸ਼ ਸਿੰਘ ਚਾਹਲ, ਕਾ. ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਭੂਪਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਈ-ਰਿਕਸ਼ਾ ਵਰਕਰਜ਼ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਯੂਨੀਅਨ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਪ੍ਰਣ ਲਿਆ ਗਿਆ। ਕਾ. ਜਗਦੀਸ਼ ਚਾਹਲ ਅਤੇ ਕੌੜਾ ਨੇ ਟਰੇਡ ਯੂਨੀਅਨ ਕੌਂਸਲ ਦੇ ਇਤਿਹਾਸ ਅਤੇ ਇਸ ਵੱਲੋਂ ਲੜੇ ਗਏ ਸੰਘਰਸ਼ਾਂ  ਬਾਰੇ ਬੋਲਦਿਆਂ ਦੱਸਿਆ ਕਿ ਕੌਂਸਲ ਹਮੇਸ਼ਾ ਮਿਹਨਤਕਸ਼ ਜਮਾਤ ਦੇ ਹੱਕਾਂ ਲਈ ਲੜਦੀ ਹੈ ਅਤੇ ਲੜਦੀ ਰਹੇਗੀ। ਇਸ ਉਪਰੰਤ ਯੂਨੀਅਨ ਦੀ ਜ਼ਿਲ•ਾ ਇਕਾਈ ਦੀ ਚੋਣ ਕੀਤੀ ਗਈ ਜਿਸ ਵਿਚ ਹਰਪਾਲ ਸਿੰਘ ਜੈਮਲਵਾਲੀਆ ਪ੍ਰਧਾਨ, ਵਿਸ਼ਾਲ ਜ. ਸੈਕਟਰੀ, ਪ੍ਰੇਮ ਸਿੰਘ ਮੀਤ ਪ੍ਰਧਾਨ, ਹੈਪੀ ਡਿਪਟੀ ਜ. ਸੈਕਟਰੀ, ਮੁੰਨਾ ਸਿੰਘ ਖਜਾਨਚੀ ਅਤੇ ਲਾਡੀ ਸਿੰਘ, ਹਰਨੇਕ ਸਿੰਘ ਨਿੱਕਾ, ਤਰਸੇਮ ਸਿੰਘ, ਕੇਵਲ ਸਿੰਘ, ਮੰਗਲ ਸਿੰਘ, ਸੋਮਨਾਥ, ਵਿਜੇ, ਮੋਹਣ ਸਿੰਘ ਪੱਪੀ ਨੂੰ ਐਗਜੈਕਟਿਵ ਕਮੇਟੀ ਮੈਂਬਰ ਚੁਣਿਆ ਗਿਆ। ਚੁਣੇ ਹੋਏ ਮੁੱਖ ਅਹੁਦੇਦਾਰਾਂ ਦਾ ਉਨ•ਾਂ ਦੇ ਗਲਾਂ ਵਿਚ ਹਾਰ ਪਾ ਕੇ ਸਨਮਾਨ ਕੀਤਾ ਗਿਆ।

Related posts

Leave a Comment